ਈਸ਼ਾ ਦਿਓਲ ਨੇ ਸਾਲ 2012 'ਚ ਭਰਤ ਤਖਤਾਨੀ ਨਾਲ ਵਿਆਹ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਸ ਜੋੜੇ ਨੇ ਇਕ ਵਾਰ ਨਹੀਂ ਸਗੋਂ ਦੋ ਵਾਰ ਵਿਆਹ ਕੀਤਾ ਹੈ। ਧਰਮਿੰਦਰ ਦੀ ਬੇਟੀ ਭਰਤ ਨਾਲ ਕੁਝ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ। ਇਸ ਤੋਂ ਬਾਅਦ ਉਸ ਨੇ 2012 'ਚ ਮੁੰਬਈ 'ਚ ਇਸਕਾਨ ਮੰਦਰ ਦੇ ਸੱਤ ਫੇਰੇ ਲਏ ਸੀ। ਇਸ ਦੌਰਾਨ ਸਿਰਫ ਜੋੜੇ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ। ਵਿਆਹ ਦੇ ਪੰਜ ਸਾਲ ਬਾਅਦ ਈਸ਼ਾ ਗਰਭਵਤੀ ਹੋਈ ਅਤੇ ਅਦਾਕਾਰਾ ਲਈ ਬੇਬੀ ਸ਼ਾਵਰ ਦੀ ਰਸਮ ਰੱਖੀ ਗਈ। ਇਸ ਦੌਰਾਨ ਈਸ਼ਾ ਅਤੇ ਭਰਤ ਨੇ ਮੁੰਬਈ ਦੇ ਇਸਕੋਨ ਮੰਦਰ 'ਚ ਦੁਬਾਰਾ ਵਿਆਹ ਕਰਵਾਇਆ। ਈਸ਼ਾ ਦਿਓਲ ਅਤੇ ਧਰਮਿੰਦਰ ਇੱਕ ਦੂਜੇ ਦੇ ਬਹੁਤ ਕਰੀਬ ਹਨ। ਈਸ਼ਾ ਅਕਸਰ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹੇ 'ਚ ਜਦੋਂ ਈਸ਼ਾ ਦਿਓਲ ਦਾ ਵਿਆਹ ਹੋਇਆ ਤਾਂ ਧਰਮਿੰਦਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਈਸ਼ਾ ਦੀ ਵਿਦਾਈ ਦੀਆਂ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆਈਆਂ ਸਨ, ਜਿਸ 'ਚ ਧਰਮਿੰਦਰ ਆਪਣੀ ਬੇਟੀ ਨੂੰ ਗਲੇ ਲਗਾ ਕੇ ਰੋਂਦੇ ਹੋਏ ਨਜ਼ਰ ਆ ਰਹੇ ਸਨ। ਈਸ਼ਾ ਦਿਓਲ ਅਤੇ ਭਰਤ ਤਖਤਾਨੀ ਨੇ ਦੋ ਵਾਰ ਵਿਆਹ ਕੀਤਾ ਪਰ ਦੋਵੇਂ ਫਿਰ ਵੀ ਆਪਣੇ ਘਰ ਨੂੰ ਬਚਾ ਨਹੀਂ ਸਕੇ। ਹੁਣ ਵਿਆਹ ਦੇ 12 ਸਾਲ ਬਾਅਦ ਉਹ ਪਤੀ ਭਰਤ ਤਖਤਾਨੀ ਤੋਂ ਵੱਖ ਹੋ ਗਈ ਹੈ। ਇਨ੍ਹਾਂ ਦੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ, ਜਿਸ ਦੀ ਹੁਣ ਅਦਾਕਾਰਾ ਨੇ ਪੁਸ਼ਟੀ ਕਰ ਦਿੱਤੀ ਹੈ। ਦਿੱਲੀ ਟਾਈਮਜ਼ ਮੁਤਾਬਕ ਈਸ਼ਾ ਅਤੇ ਭਰਤ ਨੇ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਵੱਖ ਹੋਣ ਦੀ ਪੁਸ਼ਟੀ ਕੀਤੀ ਹੈ।