ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਧਮਾਲ ਮਚਾ ਰਹੀ ਹੈ। ਹੁਣ ਤੱਕ ਫਿਲਮ ਨੇ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ।



ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਾਕਸ ਆਫਿਸ 'ਤੇ ਇਹ ਬੁਲੇਟ ਤੋਂ ਵੀ ਤੇਜ਼ ਸਪੀਡ ਨਾਲ ਕਮਾਈ ਕਰ ਰਹੀ ਹੈ।



'ਜਵਾਨ' ਨੇ ਭਾਰਤ ਵਿੱਚ ਆਪਣੀ ਰਿਲੀਜ਼ ਦੇ 9 ਦਿਨਾਂ ਵਿੱਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਮਾਮਲੇ 'ਚ ਇਸ ਫਿਲਮ ਨੇ 'ਪਠਾਨ' ਅਤੇ 'ਗਦਰ 2' ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।



ਅਸਲ ਵਿੱਚ 'ਗਦਰ 2' ਅਤੇ 'ਪਠਾਨ' 12 ਦਿਨਾਂ ਵਿੱਚ ਇਹ ਕਾਰਨਾਮਾ ਕਰ ਸਕੇ ਸਨ। ਇਸ ਨਾਲ ਜਵਾਨ ਸਭ ਤੋਂ ਤੇਜ਼ ਰਫਤਾਰ ਨਾਲ 400 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਵਾਲੀ ਫਿਲਮ ਬਣ ਗਈ ਹੈ।



ਜਵਾਨ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 696.5 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ।



ਇਸ ਵੀਕੈਂਡ ਤੱਕ ਫਿਲਮ ਦੇ ਦੁਨੀਆ ਭਰ ਵਿੱਚ 750 ਕਰੋੜ ਰੁਪਏ ਦੇ ਅੰਕੜੇ ਤੱਕ ਪਹੁੰਚਣ ਦੀ ਉਮੀਦ ਹੈ।



ਯਕੀਨਨ, ਇਹ ਅੰਕੜੇ ਹੈਰਾਨੀਜਨਕ ਹਨ ਅਤੇ ਇਸ ਦੇ ਨਾਲ, ਜਵਾਨ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਕਲੈਕਸ਼ਨ ਕਰਨ ਵਾਲੀ ਫਿਲਮ ਬਣ ਜਾਵੇਗੀ।



ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਖਾਨ ਦੀ 'ਜਾਵਨ' ਹੁਣ ਦੂਜੇ ਹਫਤੇ 'ਚ ਐਂਟਰੀ ਕਰ ਰਹੀ ਹੈ, ਇਸ ਲਈ ਇਸ ਦੇ ਕਲੈਕਸ਼ਨ 'ਚ ਕਾਫੀ ਵਾਧਾ ਹੋਣ ਦੀ ਉਮੀਦ ਹੈ।



ਦੂਜੇ ਹਫਤੇ ਭਾਰਤ 'ਚ ਜਵਾਨ ਦੀ ਕਮਾਈ 500 ਕਰੋੜ ਰੁਪਏ ਨੂੰ ਪਾਰ ਕਰ ਸਕਦੀ ਹੈ। ਅਤੇ ਦੁਨੀਆ ਭਰ ਵਿੱਚ ਇਹ 800 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ।



ਜਵਾਨ ਐਟਲੀ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ-ਥ੍ਰਿਲਰ ਫਿਲਮ ਹੈ। ਸ਼ਾਹਰੁਖ ਖਾਨ ਤੋਂ ਇਲਾਵਾ ਇਸ ਫਿਲਮ 'ਚ ਨਯਨਤਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਰਿਧੀ ਡੋਗਰਾ, ਪ੍ਰਿਆਮਣੀ, ਏਜਾਜ਼ ਖਾਨ, ਸੁਨੀਲ ਗਰੋਵਰ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।