ਅਭਿਨੇਤਾ ਅਤੇ ਨਿਰਦੇਸ਼ਕ ਜੈਕੀ ਭਗਨਾਨੀ ਨੇ 24 ਦਸੰਬਰ ਨੂੰ ਆਪਣਾ 38ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੀ ਪ੍ਰੇਮਿਕਾ ਅਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਈ। ਰਕੁਲ ਪ੍ਰੀਤ ਸਿੰਘ ਬੁਆਏਫ੍ਰੈਂਡ ਜੈਕੀ ਭਗਨਾਨੀ ਦੇ ਜਨਮਦਿਨ ਦੀ ਪਾਰਟੀ 'ਚ ਬੇਹੱਦ ਗਲੈਮਰਸ ਅੰਦਾਜ਼ 'ਚ ਪਹੁੰਚੀ। ਰਕੁਲ ਨੇ ਸ਼ਿਮਰ ਵ੍ਹਾਈਟ ਕਲਰ ਦੀ ਸ਼ਾਰਟ ਡਰੈੱਸ ਪਹਿਨੀ ਸੀ, ਅਭਿਨੇਤਰੀ ਨਿਊਡ ਮੇਕਅੱਪ ਅਤੇ ਖੁੱਲ੍ਹੇ ਵਾਲਾਂ 'ਚ ਸ਼ਾਨਦਾਰ ਲੱਗ ਰਹੀ ਸੀ। ਪਾਰਟੀ ਦੌਰਾਨ ਰਕੁਲ ਨੇ ਜੈਕੀ ਨਾਲ ਖੂਬ ਪੋਜ਼ ਦਿੱਤਾ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।