ਕੁੰਡਲੀ ਭਾਗਿਆ ਦੀ ਪ੍ਰੀਤਾ ਬਣ ਕੇ ਲੋਕਾਂ ਦਾ ਦਿਲ ਜਿੱਤਣ ਵਾਲੀ ਸ਼ਰਧਾ ਆਰੀਆ ਟੀਵੀ ਤੋਂ ਪਹਿਲਾਂ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੀ ਹੈ। ਸ਼ਰਧਾ ਨੇ ਆਪਣੇ ਕਰੀਅਰ 'ਚ ਸ਼ਾਹਿਦ ਕਪੂਰ ਅਤੇ ਅਮਿਤਾਭ ਬੱਚਨ ਨਾਲ ਕੰਮ ਕੀਤਾ ਹੈ। ਸ਼ਰਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਮਿਲ ਫਿਲਮ ਕਲਾਵਾਨੀ ਕਦਲੀ ਨਾਲ ਕੀਤੀ ਸੀ। ਇਸ ਤੋਂ ਬਾਅਦ ਸ਼ਰਧਾ ਨੇ ਕਈ ਹੋਰ ਤਾਮਿਲ, ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਸ਼ਰਧਾ ਨੇ ਬਾਲੀਵੁੱਡ ਵੱਲ ਰੁਖ਼ ਕੀਤਾ ਸ਼ਰਧਾ ਨੂੰ ਆਖਰੀ ਵਾਰ ਅਮਿਤਾਭ ਬੱਚਨ ਦੀ ਫਿਲਮ 'ਨਿਸ਼ਬਦ' 'ਚ ਦੇਖਿਆ ਗਿਆ ਸੀ ਸ਼ਰਧਾ ਨੇ ਨਿਸ਼ਬਦ ਵਿੱਚ ਰਿਤੂ ਦਾ ਕਿਰਦਾਰ ਨਿਭਾਇਆ ਸੀ ਸ਼ਰਧਾ ਦੀ ਦੂਜੀ ਫਿਲਮ ਸ਼ਾਹਿਦ ਕਪੂਰ ਨਾਲ ਸੀ। ਸ਼ਰਧਾ ਸ਼ਾਹਿਦ ਕਪੂਰ ਨਾਲ ਫਿਲਮ ਪਾਠਸ਼ਾਲਾ ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਸ਼ਰਧਾ ਨੇ ਨਤਾਸ਼ਾ ਸਿੰਘ ਦਾ ਕਿਰਦਾਰ ਨਿਭਾਇਆ ਹੈ।