ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅੱਜ ਆਪਣੀ ਰਾਣੀ ਯਾਨੀ ਗੌਰੀ ਖਾਨ ਦੇ ਬੁੱਕ ਲਾਂਚ ਈਵੈਂਟ 'ਤੇ ਪਹੁੰਚੇ। ਜਿਸ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ ਗੌਰੀ ਖਾਨ ਨੇ ਅੱਜ ਮੁੰਬਈ ਵਿੱਚ ਆਪਣੀ ਇੱਕ ਕਿਤਾਬ ਲਾਂਚ ਕੀਤੀ ਹੈ। ਜਿਸ 'ਚ ਸ਼ਾਹਰੁਖ ਖਾਨ ਵੀ ਆਪਣੀ ਲੇਡੀ ਲਵ ਨਾਲ ਨਜ਼ਰ ਆਏ। ਇਸ ਈਵੈਂਟ 'ਚ ਬੀ-ਟਾਊਨ ਦਾ ਇਹ ਸ਼ਾਹੀ ਜੋੜਾ ਟਵੀਨਿੰਗ ਕਰਦਾ ਨਜ਼ਰ ਆਇਆ। ਬਲੈਕ ਲੁੱਕ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਇਨ੍ਹਾਂ ਤਸਵੀਰਾਂ 'ਚ ਗੌਰੀ ਖਾਨ ਬਾਡੀਕੋਨ ਬਲੈਕ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਗੌਰੀ ਨੇ ਆਪਣੀ ਲੁੱਕ ਨੂੰ ਡਾਇਮੰਡ ਨੇਕਪੀਸ, ਮੈਚਿੰਗ ਈਅਰਿੰਗਸ ਅਤੇ ਵਾਈਟ ਹੀਲਸ ਨਾਲ ਪੂਰਾ ਕੀਤਾ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਬਾਲੀਵੁੱਡ ਦੇ ਪਠਾਨ ਦੀ ਗੱਲ ਕਰੀਏ ਤਾਂ ਇਸ ਈਵੈਂਟ 'ਚ ਉਹ ਗੌਰੀ ਨਾਲ ਟਵੀਨਿੰਗ ਕਰਦੇ ਨਜ਼ਰ ਆਏ। ਉਸ ਨੇ ਕਾਲੇ ਰੰਗ ਦਾ ਬਲੇਜ਼ਰ ਅਤੇ ਚਿੱਟੀ ਕਮੀਜ਼ ਦੇ ਨਾਲ ਕਾਲੀ ਪੈਂਟ ਪਾਈ ਹੋਈ ਸੀ। ਦੱਸ ਦੇਈਏ ਕਿ ਸ਼ਾਹਰੁਖ ਖਾਨ ਅਤੇ ਗੌਰੀ ਦੀ ਲਵ ਮੈਰਿਜ ਹੋਇ ਸੀ। ਇਸ ਜੋੜੇ ਦੇ ਵਿਆਹ ਨੂੰ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਹਾਂ ਵਿਚਕਾਰ ਅਥਾਹ ਪਿਆਰ ਹੈ।