ਇਸੇ ਦਰਮਿਆਨ ਐਕਟਰ ਨੇ ਖੁਲਾਸਾ ਕੀਤਾ ਕਿ ਇੱਕ ਵਾਰ ਉਨ੍ਹਾਂ ਦੇ ਘਰ ਕੁੱਝ ਅਜਿਹਾ ਹੋਇਆ ਕਿ ਉਨ੍ਹਾਂ ਦੀ ਦਾਦੀ ਨੇ ਘਰ ਦੇ ਨੌਕਰ ਤੋਂ ਹੀ ਆਪਣੇ ਬੇਟੇ ਧਰਮਿੰਦਰ ਨੂੰ ਗਾਲਾਂ ਪਵਾ ਦਿੱਤੀਆਂ ਸੀ।



ਅਦਾਕਾਰ ਨੇ ਦੱਸਿਆ ਕਿ ਉਹ ਆਪਣੀ ਦਾਦੀ ਯਾਨੀ ਧਰਮਿੰਦਰ ਦੀ ਮਾਂ ਦੇ ਬਹੁਤ ਕਰੀਬ ਸੀ।



ਅਭਿਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਾਦੀ ਕਦੇ ਵੀ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਤੋਂ ਨਹੀਂ ਝਿਜਕਦੀ ਸੀ।



ਰਣਵੀਰ ਇਲਾਹਾਬਾਦੀਆ ਨਾਲ ਗੱਲ ਕਰਦੇ ਹੋਏ ਸੰਨੀ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, 'ਮੈਂ ਆਪਣੀ ਦਾਦੀ ਦੇ ਬਹੁਤ ਕਰੀਬ ਹਾਂ। ਉਹ ਬਹੁਤ ਦਿਆਲੂ ਔਰਤ ਸੀ।



ਜੇ ਉਨ੍ਹਾਂ ਦੇ ਬੱਚੇ ਗਲਤ ਹੁੰਦੇ ਸੀ ਤਾਂ ਉਹ ਉਨ੍ਹਾਂ ਨੂੰ ਝਿੜਕਣ ਤੋਂ ਪਰਹੇਜ਼ ਨਹੀਂ ਕਰਦੀ ਸੀ। ਮੈਨੂੰ ਅੱਜ ਵੀ ਯਾਦ ਹੈ, ਪਾਪਾ ਘਰੇ ਹੀ ਸੀ ਅਸੀਂ ਸਭ ਵੀ ਉੱਥੇ ਹੀ ਸੀ।



ਪਾਪਾ ਗੁੱਸੇ 'ਚ ਸੀ ਤੇ ਨੌਕਰ ਨੂੰ ਕੁੱਝ ਕਿਹਾ ਤਾਂ ਬੀਜੀ ਨੇ ਸੁਣਿਆ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ।



ਬੀਜੀ ਨੇ ਪਾਪਾ ਨੂੰ ਉੱਪਰ ਬੁਲਾ ਲਿਆ ਤੇ ਉਸ ਨੌਕਰ ਨੂੰ ਕਿਹਾ, ਚੱਲ ਤੂੰ ਗਾਲਾਂ ਕੱਢ।



ਉਨ੍ਹਾਂ ਦਾ ਇਹ ਕਰਨ ਪਿੱਛੇ ਇਹ ਮਕਸਦ ਸੀ ਕਿ ਉਹ ਸੋਚਦੇ ਸੀ ਕਿ ਜੋ ਗਲਤ ਹੈ ਉਹ ਗਲਤ ਹੈ, ਜੋ ਸਹੀ ਹੈ ਉਹ ਸਹੀ ਹੈ।



ਤੁਹਾਨੂੰ ਦੱਸ ਦਈਏ ਕਿ ਇਸੇ ਪੌਡਕਾਸਟ 'ਚ ਸੰਨੀ ਨੇ ਆਪਣੀ ਬੀਮਾਰੀ ਦਾ ਵੀ ਖੁਲਾਸਾ ਕੀਤਾ ਹੈ।



ਸੰਨੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਡਿਸਲੈਕਸੀਆ ਦੀ ਬਿਮਾਰੀ ਤੋਂ ਪੀੜਤ ਹੈ ਜਿਸ ਵਿੱਚ ਉਨ੍ਹਾਂ ਨੂੰ ਹਿੰਦੀ ਦੇ ਸ਼ਬਦ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ। ਸੰਨੀ ਅਜੇ ਵੀ ਇਸ ਬੀਮਾਰੀ ਨਾਲ ਜੂਝ ਰਹੇ ਹਨ ।