ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਉਨ੍ਹਾਂ ਨੇ ਹਾਲ ਹੀ 'ਚ ਫਿਲਮ 'ਪਠਾਨ' ਨਾਲ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਹੈ।



'ਪਠਾਨ' ਨੇ ਪੂਰੀ ਦੁਨੀਆ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀਆ ਹਨ।



ਇੰਨੀਂ ਦਿਨੀਂ ਕਿੰਗ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ,



ਜਿਸ ਵਿੱਚ ਸ਼ਾਹਰੁਖ ਖਾਨ ਖੁਦ ਆਪਣੇ ਸੰਘਰਸ਼ ਤੇ ਸਫਲਤਾ ਦੀ ਕਹਾਣੀ ਨੂੰ ਬਿਆਨ ਕਰਦੇ ਨਜ਼ਰ ਆ ਰਹੇ ਹਨ।



ਵੀਡੀਓ 'ਚ ਸ਼ਾਹਰੁਖ ਖਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, 'ਜਦੋਂ ਮੈਂ ਮੁੰਬਈ ਐਕਟਰ ਬਣਨ ਆਇਆ ਤਾਂ ਸਭ ਨੇ ਮੈਨੂੰ ਕਿਹਾ ਕਿ ਤੇਰੀ ਨੱਖ ਖਰਾਬ ਹੈ,



ਤੇਰਾ ਕੱਦ ਲੰਬਾ ਨਹੀਂ ਹੈ, ਤੂੰ ਬਹੁਤ ਤੇਜ਼ ਬੋਲਦਾ ਹੈਂ ਤੇ ਤੇਰਾ ਰੰਗ ਸਾਵਲਾ ਹੈ।



ਤੂੰ ਹੀਰੋ ਨਹੀਂ ਬਣ ਸਕੇਂਗਾ। ਇਹ ਗੱਲ ਮੈਨੂੰ ਬਹੁਤ ਵੱਡੇ ਵੱਡੇ ਲੋਕਾਂ ਨੇ ਕਹੀ ਸੀ।



ਪਰ ਇਸ ਤੋਂ ਉਲਟ ਮੈਂ ਸਭ ਨੂੰ ਇਹੀ ਕਹਿੰਦਾ ਰਿਹਾ ਕਿ ਫਿਰ ਕੀ ਹੋਇਆ ਜੇ ਮੈਂ ਹੀਰੋ ਨਹੀਂ ਬਣ ਸਕਦਾ।



ਮੈਨੂੰ ਐਕਟਿੰਗ ਕਰਨ ਦਾ ਸ਼ੌਕ ਤਾਂ ਹੈ। ਉਹ ਮੈਂ ਕਿਸੇ ਹਾਲ 'ਚ ਨਹੀਂ ਛੱਡ ਸਕਦਾ। ਠੀਕ ਹੈ ਫਿਰ ਕੀ ਹੋਇਆ, ਮੈਂ ਹੀਰੋ ਨਹੀਂ ਲੱਗਦਾ ਤਾਂ ਨਹੀਂ ਲੱਗਦਾ। ਪਰ ਮੈਂ ਐਕਟਿੰਗ ਜ਼ਰੂਰ ਕਰਾਂਗਾ।'



ਤੁਸੀਂ ਵੀ ਦੇਖੋ ਇਹ ਵੀਡੀਓ: