ਕਾਰਤਿਕ ਆਰੀਅਨ ਬਾਲੀਵੁੱਡ ਦਾ ਨਵਾਂ ਸੁਪਰਸਟਾਰ ਹੈ।
ਐਕਟਰ ਦੀ ਹਾਲੀਆ ਫਿਲਮ ‘ਫਰੈਡੀ’ ਨੇ ਉਸ ਨੂੰ ਬਾਲੀਵੁੱਡ ਦੇ ਨਵੇਂ ਸੁਪਰਸਟਾਰ ਵਜੋਂ ਸਥਾਪਤ ਕਰ ਦਿੱਤਾ ਹੈ
ਚਾਰੇ ਪਾਸੇ ਕਾਰਤਿਕ ਆਰੀਅਨ ਛਾਇਆ ਹੋਇਆ ਹੈ
‘ਫਰੈਡੀ’ ‘ਚ ਕਾਰਤਿਕ ਨੇ ਡਾ. ਫਰੈਡੀ ਜਿਨਵਾਲਾ ਦਾ ਕਿਰਦਾਰ ਨਿਭਾਇਆ ਹੈ।
ਇਸ ਕਿਰਦਾਰ ਲਈ ਹਰ ਪਾਸੇ ਕਾਰਤਿਕ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਹੁਣ ਕਾਰਤਿਕ ਆਰੀਅਨ ਮੁੜ ਤੋਂ ਸੁਰਖੀਆਂ ‘ਚ ਆ ਗਿਆ ਹੈ।
ਦਰਅਸਲ, ਫਾਸਟ ਫੂਡ ਕੰਪਨੀ ਮੈਕਡਾਨਲਡਜ਼ ਨੇ ਕਾਰਤਿਕ ਆਰੀਅਨ ਨੂੰ ਆਪਣਾ ਨਵਾਂ ਬਰਾਂਡ ਅੰਬੈਸਡਰ ਬਣਾਇਆ ਹੈ।
ਦੱਸ ਦਈਏ ਕਿ ਮੈਕਡਾਨਲਡ ਭਾਰਤ ‘ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਫਾਸਟ ਫੂਡ ਬਰਾਂਡਾਂ ਵਿੱਚੋਂ ਇੱਕ ਹੈ।
ਅਜਿਹੀ ਕੰਪਨੀ ਦਾ ਬਰਾਂਡ ਬਣਨਾ ਕਾਰਤਿਕ ਲਈ ਬੜੇ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਕਾਰਤਿਕ ਆਰੀਅਨ ਦੇ ਫੈਨਜ਼ ਵੀ ਇਸ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਕਾਰਤਿਕ ਆਰੀਅਨ ਨੇ ਕਿਹਾ, ‘ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਬਰਾਂਡ ਦਾ ਫਾਸਟ ਫੂਡ ਖਾਂਦਾ ਹੋਇਆ ਮੈਂ ਵੱਡਾ ਹੋਇਆ, ਉਸੇ ਕੰਪਨੀ ਦਾ ਮੈਂ ਅੱਜ ਬਰਾਂਡ ਅੰਬੈਸਡਰ ਬਣਿਆ ਹਾਂ
ਸਿਰਫ ਮੇਰੇ ਹੀ ਨਹੀਂ ਮੈਕ-ਡੀ ਸਾਡੇ ਸਭ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਹਿੱਸਾ ਰਿਹਾ ਹੈ। ਮੈਕ-ਡੀ ਨਾਲ ਜੁੜਨਾ ਮੇਰੇ ਲਈ ਮਾਣ ਵਾਲੀ ਗੱਲ ਹੈ।’