ਪੰਜਾਬੀ ਸਿੰਗਰ ਐਕਟਰ ਗਿੱਪੀ ਗਰੇਵਾਲ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਗਿੱਪੀ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
25 ਅਕਤੂਬਰ ਨੂੰ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਫਿਲਮ ‘ਹਨੀਮੂਨ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਹ ਫਿਲਮ ਇਸ ਸਾਲ ਯਾਨਿ 2022 ਦੀਆਂ ਸੁਪਰਹਿੱਟ ਪੰਜਾਬੀ ਫਿਲਮਾਂ ‘ਚੋਂ ਇੱਕ ਹੈ
ਖਬਰ ਇਹ ਹੈ ਕਿ ਹਨੀਮੂਨ ਫਿਲਮ ਨੇ ਸਿਨੇਮਾਘਰਾਂ ‘ਚ 50 ਦਿਨ ਪੂਰੇ ਕਰ ਲਏ ਹਨ।
ਇਸ ਨੂੰ ਲੈਕੇ ਗਿੱਪੀ ਗਰੇਵਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹਾਲੇ ਤੱਕ ਇਹ ਫਿਲਮ ਪੰਜਾਬੀਆਂ ਦੀ ਪਸੰਦ ਬਣੀ ਹੋਈ ਹੈ।
ਦਸ ਦਈਏ ਕਿ ਇਸ ਬਾਰੇ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ।
ਜਿਸ ਵਿੱਚ ਗਿੱਪੀ ਨੇ ਆਪਣੇ ਫੈਨਜ਼ ਨੂੰ ਫਿਲਮ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ।
ਗਿੱਪੀ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਤੁਹਾਡੇ ਸਭ ਦਾ ਦਿਲੋਂ ਸ਼ੁਕਰੀਆ। ਹਨੀਮੂਨ ਨੇ ਸਿਨੇਮਾਘਰਾਂ ‘ਚ 50 ਦਿਨ ਪੂਰੇ ਕਰ ਲਏ ਹਨ।’
ਕਾਬਿਲੇਗ਼ੌਰ ਹੈ ਕਿ ਇਸ ਸਾਲ ਗਿੱਪੀ ਦੀਆਂ ਫ਼ਿਲਮਾਂ ‘ਯਾਰ ਮੇਰਾ ਤਿਤਲੀਆਂ ਵਰਗਾ’ ਤੇ ‘ਹਨੀਮੂਨ’ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ।
ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 3’ ਅਗਲੇ ਸਾਲ 29 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ