ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਆਪਣੀ ਫਿਲਮ 'ਪਠਾਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ।
ਕਿੰਗ ਖਾਨ 4 ਸਾਲ ਬਾਅਦ ਇਸ ਫਿਲਮ ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੇ ਹਨ। '
ਪਠਾਨ' ਦੀ ਰਿਲੀਜ਼ ਤੋਂ ਪਹਿਲਾਂ ਅਭਿਨੇਤਾ ਨੂੰ ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਜਾਂਦੇ ਦੇਖਿਆ ਗਿਆ ਸੀ।
ਸ਼ਾਹਰੁਖ ਖਾਨ ਦੇ ਫੈਨ ਕਲੱਬ ਵਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਸ਼ਾਹਰੁਖ ਖਾਨ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਨਜ਼ਰ ਆ ਰਹੇ ਹਨ
ਉਹ ਆਪਣੇ ਕਈ ਬਾਡੀਗਾਰਡਾਂ ਨਾਲ ਘਿਰੇ ਹੋਏ ਹਨ। ਇਸ ਦੌਰਾਨ ਸ਼ਾਹਰੁਖ ਬਲੈਕ ਹੁਡੀ ਪਹਿਨੇ ਨਜ਼ਰ ਆ ਰਹੇ ਹਨ
ਉਨ੍ਹਾਂ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ।
ਸੈਲੀਬ੍ਰਿਟੀ ਹੋਣ ਦੇ ਬਾਵਜੂਦ ਉਹ ਪੈਦਲ ਹੀ ਮੰਦਰ ਪਹੁੰਚੇ। ਕਿੰਗ ਖਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ
ਸ਼ਾਹਰੁਖ ਖਾਨ ਵੀ ਵੈਸ਼ਨੋ ਦੇਵੀ ਤੋਂ ਪਹਿਲਾਂ ਮੱਕਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਉਮਰਾਹ ਕੀਤਾ ਸੀ।
ਇਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਇਸ ਦੌਰਾਨ ਅਭਿਨੇਤਾ ਨੂੰ ਚਿੱਟੇ ਕੱਪੜੇ ਅਤੇ ਮਾਸਕ ਪਹਿਨੇ ਦੇਖਿਆ ਗਿਆ। ਇੱਥੇ ਵੀ ਉਹ ਸਖਤ ਸੁਰੱਖਿਆ ਪਹਿਰੇ ਹੇਠ ਨਜ਼ਰ ਆਏ ਸੀ।