ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਗਾਇਕ, ਅਭਿਨੇਤਾ ਅਤੇ ਬੀਜੇਪੀ ਸਾਂਸਦ ਮਨੋਜ ਤਿਵਾਰੀ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ।
ਅਦਾਕਾਰ ਦੀ ਪਤਨੀ ਸੁਰਭੀ ਤਿਵਾਰੀ ਨੇ ਅੱਜ 12 ਦਸੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ।
ਮਨੋਜ ਤਿਵਾਰੀ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਮਨੋਜ ਤਿਵਾਰੀ ਨੇ ਆਪਣੀ ਪਤਨੀ ਨਾਲ ਹਸਪਤਾਲ ਦੀ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਪਿਤਾ ਬਣਨ ਦੀ ਖਬਰ ਦਿੱਤੀ ਹੈ।
ਬੇਟੀ ਦੇ ਆਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਇਕ ਪਿਆਰੀ ਪੋਸਟ ਵੀ ਲਿਖੀ ਹੈ।
51 ਸਾਲ ਦੀ ਉਮਰ 'ਚ ਬੇਟੀ ਦਾ ਪਿਤਾ ਬਣਨ 'ਤੇ ਅਭਿਨੇਤਾ ਭਾਵੁਕ ਨਜ਼ਰ ਆਏ ਅਤੇ ਲਿਖਿਆ, ''ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਘਰ ਲਕਸ਼ਮੀ ਤੋਂ ਬਾਅਦ ਸਰਸਵਤੀ ਦਾ ਆਗਮਨ ਹੋਇਆ ਹੈ..
ਅੱਜ ਘਰ 'ਚ ਇਕ ਪਿਆਰੀ ਬੇਟੀ ਨੇ ਜਨਮ ਲਿਆ ਹੈ। ਤੁਸੀਂ ਸਾਰੇ ਉਸ ਨੂੰ ਅਸੀਸ ਦੇਵੋ.. ਸੁਰਭੀ-ਮਨੋਜ ਤਿਵਾਰੀ
ਅਭਿਨੇਤਾ ਨੇ ਪਿਛਲੇ ਦਿਨੀਂ ਆਪਣੀ ਪਤਨੀ ਦੇ ਬੇਬੀ ਸ਼ਾਵਰ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ।
ਵੀਡੀਓ 'ਚ ਮਨੋਜ ਤਿਵਾਰੀ ਕਾਫੀ ਖੁਸ਼ ਨਜ਼ਰ ਆ ਰਹੇ ਸਨ।
ਉਨ੍ਹਾਂ ਦੀ ਪਤਨੀ ਸੁਰਭੀ ਤਿਵਾਰੀ ਦੇ ਚਿਹਰੇ 'ਤੇ ਵੀ ਖੁਸ਼ੀ ਝਲਕ ਰਹੀ ਸੀ।