Amitabh Bachchan: ਮਨੋਰੰਜਨ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਮੈਗਾਸਟਾਰ ਅਮਿਤਾਭ ਬੱਚਨ ਦੇ ਮਸ਼ਹੂਰ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੀ ਸ਼ੂਟਿੰਗ ਅਦਾਕਾਰ ਦੀ ਸਿਹਤ ਸੰਬੰਧੀ ਚਿੰਤਾਵਾਂ ਕਾਰਨ..

Published by: ABP Sanjha

ਪਿਛਲੇ ਇੱਕ ਹਫ਼ਤੇ ਤੋਂ ਰੁਕੀ ਹੋਈ ਹੈ। ਸੂਤਰਾਂ ਅਨੁਸਾਰ, ਦਿੱਗਜ ਅਦਾਕਾਰ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਸ਼ੋਅ ਦੇ ਨਿਰਮਾਤਾਵਾਂ ਨੇ ਫਿਲਹਾਲ ਨਵੇਂ ਐਪੀਸੋਡਾਂ ਦੀ ਸ਼ੂਟਿੰਗ ਰੋਕੀ ਹੋਈ ਹੈ।

Published by: ABP Sanjha

ਇਸ ਦੌਰਾਨ, ਚੈਨਲ ਨੇ 'ਦੀਵਾਲੀ ਸਪੈਸ਼ਲ ਵੀਕ' ਦੇ ਹਿੱਸੇ ਵਜੋਂ ਕੁਝ ਹਫ਼ਤੇ ਪੁਰਾਣੇ ਐਪੀਸੋਡਾਂ ਨੂੰ ਦੁਬਾਰਾ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ,

Published by: ABP Sanjha

ਜਿਨ੍ਹਾਂ ਵਿੱਚ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਮਹਿਮਾਨ ਵਜੋਂ ਸ਼ਾਮਲ ਹੋਈਆਂ ਸਨ। ਸੂਤਰਾਂ ਨੇ ਦੱਸਿਆ ਕਿ ਸ਼ੋਅ ਲਈ ਸ਼ੂਟ ਕੀਤਾ ਗਿਆ ਆਖਰੀ ਵੱਡਾ ਸੈਲੀਬ੍ਰਿਟੀ ਐਪੀਸੋਡ ਰਣਬੀਰ ਕਪੂਰ...

Published by: ABP Sanjha

ਸਾਈ ਪੱਲਵੀ ਅਤੇ ਰਵੀ ਦੂਬੇ ਨਾਲ ਸੰਬੰਧਿਤ ਸੀ, ਜੋ ਆਪਣੀ ਨਵੀਂ ਫਿਲਮ 'ਰਾਮਾਇਣ' ਦੇ ਪ੍ਰਚਾਰ ਲਈ ਇਸ ਕੁਇਜ਼ ਸ਼ੋਅ ਵਿੱਚ ਆਏ ਸਨ।

Published by: ABP Sanjha

ਇਸ ਤੋਂ ਇਲਾਵਾ 'ਰਾਮਾਇਣ' ਦੀ ਕਾਸਟ ਵਾਲੇ ਇਸ ਐਪੀਸੋਡ ਨੂੰ ਅਸਲ ਵਿੱਚ ਫਿਲਮ ਦੀ ਰਿਲੀਜ਼ ਦੇ ਸਮੇਂ ਪ੍ਰਸਾਰਿਤ ਕਰਨ ਦੀ ਯੋਜਨਾ ਸੀ।

Published by: ABP Sanjha

ਹਾਲਾਂਕਿ, ਮੈਗਾਸਟਾਰ ਦੀ ਸਿਹਤ ਸੰਬੰਧੀ ਚਿੰਤਾਵਾਂ ਕਾਰਨ, ਪੂਰੀ ਯੋਜਨਾ ਵਿੱਚ ਬਦਲਾਅ ਕਰਨਾ ਪਿਆ। ਸੂਤਰ ਨੇ ਅੱਗੇ ਦੱਸਿਆ ਕਿ ਫਿਲਮ ਦੀ ਰਿਲੀਜ਼ ਤੱਕ ਇਸ ਐਪੀਸੋਡ ਨੂੰ ਰੋਕ ਕੇ ਰੱਖਣ ਦੀ ਬਜਾਏ...

Published by: ABP Sanjha

ਚੈਨਲ ਨੇ ਪਿਛਲੇ ਹਫ਼ਤੇ 'ਰਾਮਾਇਣ' ਵਾਲੇ ਐਪੀਸੋਡ ਨਾਲ ਹੀ 'ਦੀਵਾਲੀ ਸਪੈਸ਼ਲ ਵੀਕ' ਦੀ ਸ਼ੁਰੂਆਤ ਕਰ ਦਿੱਤੀ। ਜੇਕਰ ਅਮਿਤਾਭ ਬੱਚਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਤਾਂ ਅਗਲੇ ਹਫ਼ਤੇ ਤੋਂ ਸ਼ੂਟਿੰਗ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।

Published by: ABP Sanjha