Director Passes Away: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿਚਾਲੇ ਮਾਤਮ ਪਸਰਿਆ ਹੋਇਆ ਹੈ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ 'ਕਾਂਟੇ', 'ਕਾਬਿਲ' ਅਤੇ 'ਸ਼ੂਟਆਊਟ ਐਟ ਲੋਖੰਡਵਾਲਾ' ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਸੰਜੇ ਗੁਪਤਾ ਦਾ 59 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

Published by: ABP Sanjha

ਸੂਤਰਾਂ ਅਨੁਸਾਰ, 30 ਅਕਤੂਬਰ ਦੀ ਰਾਤ ਨੂੰ ਬਾਥਰੂਮ ਵਿੱਚ ਫਿਸਲ ਕੇ ਡਿੱਗਣ ਕਾਰਨ ਉਨ੍ਹਾਂ ਦੇ ਸਿਰ 'ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

Published by: ABP Sanjha

ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੰਜੇ ਗੁਪਤਾ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਇੰਸਟਾਗ੍ਰਾਮ 'ਤੇ ਲਿਖਿਆ: ਇਹ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖਬਰ ਹੈ।

Published by: ABP Sanjha

ਹੁਣੇ ਪਤਾ ਲੱਗਾ ਹੈ ਕਿ ਸਾਡੇ ਪਿਆਰੇ ਦੋਸਤ ਅਤੇ ਬਿਹਤਰੀਨ ਨਿਰਦੇਸ਼ਕ ਸੰਜੇ ਗੁਪਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਘਰ ਵਿੱਚ ਸਿਰ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

Published by: ABP Sanjha

ਸੰਜੇ ਗੁਪਤਾ ਨੇ 1994 ਵਿੱਚ ਫਿਲਮ 'ਆਤਿਸ਼: ਫੀਲ ਦਿ ਫਾਇਰ' (ਜਿਸ ਵਿੱਚ ਆਦਿਤਿਆ ਪੰਚੋਲੀ ਅਤੇ ਸੰਜੇ ਦੱਤ ਮੁੱਖ ਭੂਮਿਕਾਵਾਂ ਵਿੱਚ ਸਨ) ਨਾਲ ਸਿਨੇਮਾ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ।

Published by: ABP Sanjha

ਇਸ ਤੋਂ ਬਾਅਦ ਉਨ੍ਹਾਂ ਨੇ 'ਰਾਮ ਸ਼ਾਸਤਰ', 'ਖੌਫ਼' ਅਤੇ 'ਜੰਗ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਲਿਖੀਆਂ।

Published by: ABP Sanjha

ਸਾਲ 2001 ਵਿੱਚ ਲਾਸ ਏਂਜਲਸ ਵਿੱਚ 'ਕਾਂਟੇ' ਦੀ ਸ਼ੂਟਿੰਗ ਦੌਰਾਨ, 9/11 ਦੇ ਹਮਲੇ ਕਾਰਨ ਉਨ੍ਹਾਂ ਨੂੰ ਫਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਵਾਲੀਆਂ ਥਾਵਾਂ ਬਦਲਣੀਆਂ ਪਈਆਂ ਸਨ।

Published by: ABP Sanjha

ਆਪਣੇ ਕਈ ਦਹਾਕਿਆਂ ਦੇ ਕਰੀਅਰ ਦੌਰਾਨ, ਗੁਪਤਾ ਨੇ ਅਦਾਕਾਰ ਸੰਜੇ ਦੱਤ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ 'ਕਾਂਟੇ', 'ਮੁਸਾਫਿਰ', 'ਜ਼ਿੰਦਾ' ਅਤੇ 'ਸ਼ੂਟਆਊਟ ਐਟ ਲੋਖੰਡਵਾਲਾ' ਸ਼ਾਮਲ ਹਨ।

Published by: ABP Sanjha