Amitabh Bachchan-Abhishek Bachchan Trolled: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨੇ ਮੁੰਬਈ ਵਿੱਚ 10 ਅਪਾਰਟਮੈਂਟ ਖਰੀਦੇ ਹਨ,



ਇਹ ਅਪਾਰਟਮੈਂਟ ਮੁਲੁੰਡ ਵੈਸਟ ਵਿੱਚ ਓਬਰਾਏ ਰੀਅਲਟੀ ਦੇ ਈਟਰਨੀਆ ਵਿੱਚ ਹਨ। ਇਕ ਅਪਾਰਟਮੈਂਟ ਦੀ ਕੀਮਤ 24.95 ਕਰੋੜ ਰੁਪਏ ਦੱਸੀ ਜਾਂਦੀ ਹੈ।



ਪਰ ਲੱਗਦਾ ਹੈ ਕਿ ਲੋਕਾਂ ਨੂੰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਅਪਾਰਟਮੈਂਟਸ ਨੂੰ ਖਰੀਦਣਾ ਪਸੰਦ ਨਹੀਂ ਆਇਆ ਹੈ। ਸੋਸ਼ਲ ਮੀਡੀਆ 'ਤੇ ਪਿਓ-ਪੁੱਤ ਦੀ ਜੋੜੀ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।



ਦਰਅਸਲ, ਲੰਬੇ ਸਮੇਂ ਤੋਂ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਲੰਬੇ ਸਮੇਂ ਤੋਂ ਬੱਚਨ ਪਰਿਵਾਰ ਤੋਂ ਵੱਖ ਰਹਿ ਰਹੀ ਹੈ।



ਇਸ ਦੌਰਾਨ, ਨੇਟਿਜ਼ਨਸ ਨੇ ਨਵੇਂ ਫਲੈਟ ਖਰੀਦਣ ਲਈ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਐਸ਼ਵਰਿਆ ਦੇ ਵੱਖ ਹੋਣ 'ਤੇ ਸਵਾਲ ਚੁੱਕ ਰਹੇ ਹਨ।



ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਵੱਲੋਂ 10 ਅਪਾਰਟਮੈਂਟ ਖਰੀਦਣ ਬਾਰੇ ਇੱਕ ਪੋਸਟ 'ਤੇ ਨੇਟੀਜਨ ਤਿੱਖੀ ਪ੍ਰਤੀਕਿਰਿਆ ਕਰ ਰਹੇ ਹਨ।



ਇੱਕ ਵਿਅਕਤੀ ਨੇ ਲਿਖਿਆ - 'ਪੈਸਾਂ ਕਮਾਉਣ ਵਿੱਚ ਅੰਨ੍ਹੇ ਹੋ ਗਏ ਹਨ, ਪਰਿਵਾਰ ਟੁੱਟ ਰਿਹਾ ਹੈ, ਉਸ ਤੇ ਧਿਆਨ ਨਹੀਂ ਹੈ। ਇੱਕ ਹੋਰ ਨੇ ਟਿੱਪਣੀ ਕੀਤੀ- 'ਪਹਿਲਾਂ ਘਰ ਦੀ ਨੂੰਹ ਨੂੰ ਪਿਆਰ ਅਤੇ ਸਤਿਕਾਰ ਨਾਲ ਘਰ ਰੱਖੋ।'



ਤੀਜੇ ਨੇ ਲਿਖਿਆ- 'ਘਰ ਬਚਿਆ ਨਹੀਂ, ਕੰਧਾਂ ਖਰੀਦਣ 'ਚ ਰੁੱਝੇ ਹੋਏ ਹਨ।' ਇਸ ਤੋਂ ਇਲਾਵਾ ਇੱਕ ਨੇ ਕਿਹਾ - 'ਕੀ ਫਾਇਦਾ ਜਦੋਂ ਨੂੰਹ ਵਿਸ਼ਵ ਸੁੰਦਰੀ ਨੂੰ ਘਰ ਵਿੱਚ ਹੀ ਨਹੀਂ ਰੱਖਿਆ।'



ਤੁਹਾਨੂੰ ਦੱਸ ਦੇਈਏ ਕਿ ਕਈ ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਭਿਸ਼ੇਕ ਬੱਚਨ ਦਾ ਅਦਾਕਾਰਾ ਨਿਮਰਤ ਕੌਰ ਨਾਲ ਐਕਸਟਰਾ ਮੈਰਿਟਲ ਅਫੇਅਰ ਹੈ।



ਇਸ ਕਾਰਨ ਉਨ੍ਹਾਂ ਦੇ ਅਤੇ ਐਸ਼ਵਰਿਆ ਰਾਏ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ। ਹਾਲਾਂਕਿ, ਏਬੀਪੀ ਨਿਊਜ਼ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ।