Somy Ali Reaction: ਸਲਮਾਨ ਖਾਨ ਦੀ ਐਕਸ ਗਰਲਫਰੈਂਡ ਸੋਮੀ ਅਲੀ ਇਨ੍ਹੀਂ ਦਿਨੀਂ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਹੈ। ਉਹ ਜਲਦੀ ਹੀ ਭਾਰਤ ਆਉਣ ਵਾਲੀ ਹੈ।



ਏਬੀਪੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਸੋਮੀ ਅਲੀ ਨੇ ਕਿਹਾ ਕਿ ਉਹ ਜੇਲ ਜਾ ਕੇ ਲਾਰੈਂਸ ਬਿਸ਼ਨੋਈ ਨੂੰ ਮਿਲਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਹ ਮੰਦਰ ਜਾ ਕੇ ਮੁਆਫੀ ਵੀ ਮੰਗਣਾ ਚਾਹੁੰਦੀ ਹੈ।



ਸੋਮੀ ਅਲੀ ਨੇ ਕਿਹਾ- 'ਸਲਮਾਨ ਖਾਨ ਨੇ ਕਾਲੇ ਹਿਰਨ ਨੂੰ ਮਾਰਿਆ ਸੀ। ਪਰ ਸਲਮਾਨ ਖਾਨ ਨੂੰ ਇਹ ਨਹੀਂ ਪਤਾ ਸੀ ਕਿ ਬਿਸ਼ਨੋਈ ਭਾਈਚਾਰਾ ਕਾਲਾ ਹਿਰਨ ਦੀ ਪੂਜਾ ਕਰਦਾ ਹੈ ਅਤੇ ਉਸਨੂੰ ਦੇਵਤਾ ਮੰਨਦਾ ਹੈ।



ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਲਮਾਨ ਨੂੰ ਇਸ ਬਾਰੇ ਪਤਾ ਨਹੀਂ ਸੀ। ਮੈਨੂੰ ਇਹ ਗੱਲ ਇਸ ਲਈ ਪਤਾ ਹੈ ਕਿਉਂਕਿ ਜਦੋਂ ਸਲਮਾਨ ਜੋਧਪੁਰ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਮੈਨੂੰ ਇਸ ਬਾਰੇ ਦੱਸਿਆ ਸੀ। ਮੈਂ ਉਸ ਸਮੇਂ ਉਨ੍ਹਾਂ ਨਾਲ ਰਿਸ਼ਤੇ ਵਿੱਚ ਸੀ।



ਸੋਮੀ ਨੇ ਅੱਗੇ ਕਿਹਾ, 'ਜੇਕਰ ਬਿਨਾਂ ਜਾਣੇ ਉਨ੍ਹਾਂ ਨੇ ਕੋਈ ਗਲਤੀ ਕਰ ਦਿੱਤੀ ਹੈ, ਤਾਂ ਕੀ ਉਸ ਇਲਾਕੇ 'ਚ ਸਲਮਾਨ ਖਾਨ ਹੀ ਹਨ ਜਿਨ੍ਹਾਂ ਨੇ ਸ਼ਿਕਾਰ ਕੀਤਾ ? ਹੋਰ ਲੋਕ ਨਹੀਂ ਕਰਦੇ ਕੀ?



ਮੈਂ ਬਿਸ਼ਨੋਈ ਭਾਈਚਾਰੇ ਦੇ ਮੰਦਰ ਜਾ ਕੇ ਮਾਫ਼ੀ ਮੰਗਣਾ ਚਾਹੁੰਦੀ ਹਾਂ। ਸਲਮਾਨ ਖਾਨ ਜਾਨਵਰਾਂ ਅਤੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਸਲਮਾਨ ਨੇ ਮੇਰੇ ਸਾਹਮਣੇ ਇੱਕ ਵਾਰ ਜ਼ਖਮੀ ਬਿੱਲੀ ਦਾ ਇਲਾਜ ਕਰਵਾਇਆ ਸੀ।



ਕੀ ਸਲਮਾਨ ਨੂੰ ਮਾਰਨ ਤੇ ਉਹ ਵਾਪਸ ਆ ਜਾਏਗਾ ? ਇਹ ਕਿਹੋ ਜਿਹਾ ਲੌਜਿਕ ਹੈ? ਇਸ ਤੋਂ ਇਲਾਵਾ ਸੋਮੀ ਨੇ ਕਿਹਾ ਕਿ ਉਹ ਸਲਮਾਨ ਖਾਨ ਨਾਲ ਬਿਲਕੁਲ ਵੀ ਗੱਲ ਨਹੀਂ ਕਰਨਾ ਚਾਹੁੰਦੀ।



ਉਸ ਦਾ ਸਲਮਾਨ ਨਾਲ ਕੋਈ ਸਬੰਧ ਨਹੀਂ ਹੈ। ਸੋਮੀ ਨੇ ਕਿਹਾ ਕਿ ਮੈਂ 17 ਸਾਲਾਂ ਤੋਂ ਲੜਕੀਆਂ ਅਤੇ ਔਰਤਾਂ ਲਈ ਆਵਾਜ਼ ਚੁੱਕ ਰਹੀ ਹਾਂ। ਮੈਂ ਹਿੰਸਾ ਦੇ ਖਿਲਾਫ ਹਾਂ।



ਦੱਸ ਦੇਈਏ ਕਿ ਸੋਮੀ ਅਲੀ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕਰਕੇ ਕਿਹਾ ਸੀ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਮਿਲਣਾ ਚਾਹੁੰਦੀ ਹੈ।



ਸੋਮੀ ਨੇ ਕਿਹਾ ਸੀ ਕਿ ਉਹ ਬਿਸ਼ਨੋਈ ਨਾਲ ਜ਼ੂਮ ਕਾਲ ਰਾਹੀਂ ਗੱਲ ਕਰਨਾ ਚਾਹੁੰਦੀ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।



ਇਸ ਦੌਰਾਨ ਬਿਸ਼ਨੋਈ ਸਮਾਜ ਦੇ ਪ੍ਰਧਾਨ ਦੇਵੇਂਦਰ ਬਿਸ਼ਨੋਈ ਨੇ ਕਿਹਾ- ਕੋਈ ਵੀ ਝੂਠ ਬੋਲ ਕੇ ਨਹੀਂ ਬਚ ਸਕਦਾ। ਸਲਮਾਨ ਖਾਨ ਦਾ ਪੂਰਾ ਪਰਿਵਾਰ ਝੂਠ ਬੋਲ ਰਿਹਾ ਹੈ।



ਸਲਮਾਨ ਨੂੰ ਹੁਣ ਮਾਫ਼ੀ ਨਹੀਂ ਮਿਲੇਗੀ। ਅਸੀਂ ਰੁੱਖਾਂ ਅਤੇ ਜੰਗਲੀ ਜੀਵਾਂ ਲਈ ਸ਼ਹੀਦ ਹੁੰਦੇ ਹਾਂ। ਅਦਾਲਤ ਨੇ ਖੁਦ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੋਮੀ ਅਲੀ ਨਾਲ ਮੇਰਾ ਕੋਈ ਸੰਪਰਕ ਨਹੀਂ ਹੈ।