Gaurav Khanna: ਰਿਐਲਿਟੀ ਸ਼ੋਅ 'ਬਿੱਗ ਬੌਸ 19' ਦੇ ਜੇਤੂ ਗੌਰਵ ਖੰਨਾ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਸ਼ੋਅ ਜਿੱਤਣ ਤੋਂ ਕੁਝ ਹੀ ਦਿਨਾਂ ਬਾਅਦ, ਉਨ੍ਹਾਂ ਨੇ ਜੋ ਆਪਣਾ ਯੂ-ਟਿਊਬ ਚੈਨਲ ਲਾਂਚ ਕੀਤਾ ਸੀ, ਉਸ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ।

Published by: ABP Sanjha

ਦਰਅਸਲ, ਸਿਰਫ 24 ਘੰਟਿਆਂ ਦੇ ਅੰਦਰ ਹੀ, ਗੌਰਵ ਦੁਆਰਾ ਅਪਲੋਡ ਕੀਤਾ ਗਿਆ ਪਹਿਲਾ ਯੂ-ਟਿਊਬ ਵੀਡੀਓ ਪਲੇਟਫਾਰਮ ਤੋਂ ਅਚਾਨਕ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਾਹਾਕਾਰ ਮੱਚ ਗਿਆ।

Published by: ABP Sanjha

ਹਾਲਾਂਕਿ, ਉਨ੍ਹਾਂ ਦਾ ਪੂਰਾ ਚੈਨਲ ਹੀ ਯੂ-ਟਿਊਬ ਵੱਲੋਂ ਟਰਮੀਨੇਟ (ਬੰਦ) ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗੌਰਵ ਖੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕਰਕੇ ਯੂ-ਟਿਊਬ ਚੈਨਲ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ ਸੀ।

Published by: ABP Sanjha

ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਦੱਸਿਆ ਸੀ ਕਿ ਚੈਨਲ ਲਾਂਚ ਕਰਨ ਦਾ ਪੂਰਾ ਸਿਹਰਾ ਉਨ੍ਹਾਂ ਦੇ ਕਰੀਬੀ ਦੋਸਤਾਂ ਮ੍ਰਿਦੁਲ ਤਿਵਾਰੀ ਅਤੇ ਪ੍ਰਣਿਤ ਮੋਰੇ ਨੂੰ ਜਾਂਦਾ ਹੈ। ਗੌਰਵ ਨੇ ਕਿਹਾ ਸੀ...

Published by: ABP Sanjha

ਕਿ ਜੇ ਉਨ੍ਹਾਂ ਨੂੰ ਕਿਸੇ ਤਕਨੀਕੀ ਚੀਜ਼ ਦੀ ਸਮਝ ਨਹੀਂ ਆਈ ਤਾਂ ਉਹ ਸਿੱਧਾ ਇਨ੍ਹਾਂ ਦੋਵਾਂ ਨੂੰ ਫ਼ੋਨ ਕਰਨਗੇ। ਇਸ ਪਹਿਲੇ ਯੂ-ਟਿਊਬ ਵੀਡੀਓ ਵਿੱਚ, ਗੌਰਵ ਨੇ 'ਬਿੱਗ ਬੌਸ 19' ਦੇ ਆਪਣੇ ਤਜਰਬੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

Published by: ABP Sanjha

ਉਨ੍ਹਾਂ ਨੇ ਕਿਹਾ ਸੀ ਕਿ ਲੋਕ ਸ਼ੋਅ ਨੂੰ ਸਿਰਫ਼ ਲੜਾਈ-ਝਗੜੇ ਨਾਲ ਜੋੜ ਕੇ ਦੇਖਦੇ ਹਨ, ਪਰ ਉਨ੍ਹਾਂ ਨੇ ਇਹ ਰਸਤਾ ਨਹੀਂ ਚੁਣਿਆ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਬਿਨਾਂ ਵਿਵਾਦ ਦੇ ਵੀ ਸ਼ੋਅ ਜਿੱਤਣਾ ਸੰਭਵ ਹੈ।

Published by: ABP Sanjha

ਬਿੱਗ ਬੌਸ ਜੈਤੂ ਦਾ ਗੌਰਵ ਦਾ ਇਹ ਵੀਡੀਓ ਜ਼ਿਆਦਾ ਦੇਰ ਤੱਕ ਪਲੇਟਫਾਰਮ 'ਤੇ ਟਿਕ ਨਹੀਂ ਸਕਿਆ। ਕੁਝ ਹੀ ਘੰਟਿਆਂ ਦੇ ਅੰਦਰ, ਵੀਡੀਓ ਯੂ-ਟਿਊਬ ਤੋਂ ਗਾਇਬ ਹੋ ਗਿਆ।

Published by: ABP Sanjha

ਕਈ ਉਪਭੋਗਤਾਵਾਂ ਨੇ ਇਹ ਵੀ ਦਾਅਵਾ ਕੀਤਾ ਕਿ ਗੌਰਵ ਦਾ ਪੂਰਾ ਚੈਨਲ ਹੀ ਸਰਚ ਵਿੱਚ ਨਜ਼ਰ ਨਹੀਂ ਆ ਰਿਹਾ। ਸੋਸ਼ਲ ਮੀਡੀਆ 'ਤੇ ਕਿਆਸ ਲਗਾਏ ਜਾ ਰਹੇ ਹਨ ਕਿ ਯੂ-ਟਿਊਬ ਨੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਕਾਰਨ ਚੈਨਲ ਨੂੰ ਟਰਮੀਨੇਟ ਕਰ ਦਿੱਤਾ ਹੈ।

Published by: ABP Sanjha

ਫਿਲਹਾਲ, ਵੀਡੀਓ ਜਾਂ ਚੈਨਲ ਹਟਾਏ ਜਾਣ ਦੀ ਅਸਲ ਵਜ੍ਹਾ ਸਾਫ਼ ਨਹੀਂ ਹੋ ਸਕੀ ਹੈ। ਯੂ-ਟਿਊਬ ਜਾਂ ਗੌਰਵ ਖੰਨਾ ਦੀ ਤਰਫ਼ੋਂ ਇਸ ਸੰਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

Published by: ABP Sanjha

ਪ੍ਰਸ਼ੰਸਕ ਹੁਣ ਪੂਰੀ ਸੱਚਾਈ ਜਾਣਨ ਲਈ ਗੌਰਵ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਗੌਰਵ ਖੰਨਾ ਨੇ 7 ਦਸੰਬਰ ਨੂੰ ਹੋਏ 'ਬਿੱਗ ਬੌਸ 19' ਦੇ ਗ੍ਰੈਂਡ ਫਿਨਾਲੇ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਟਰਾਫੀ ਜਿੱਤੀ ਸੀ।

Published by: ABP Sanjha