Comedian Zakir Khan Admitted in Hospital: ਮਨੋਰੰਜਨ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਸਟੈਂਡ-ਅੱਪ ਕਾਮੇਡੀਅਨਾਂ ਵਿੱਚੋਂ ਇੱਕ ਜ਼ਾਕਿਰ ਖਾਨ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਚਿੰਤਾ ਵੱਧ ਚੁੱਕੀ ਹੈ।

Published by: ABP Sanjha

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜ਼ਾਕਿਰ ਖਾਨ ਹਸਪਤਾਲ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ।

Published by: ABP Sanjha

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰ ਰਿਹਾ ਹੈ।

Published by: ABP Sanjha

ਦਰਅਸਲ, ਇਹ ਵੀਡੀਓ ਜ਼ਾਕਿਰ ਦੇ ਭਰਾ ਅਰਬਾਜ਼ ਖਾਨ ਦੇ ਇੱਕ ਵਲੌਗ ਤੋਂ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜ਼ਾਕਿਰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ।

Published by: ABP Sanjha

ਵੀਡੀਓ ਵਿਚ ਉਹ ਹਸਪਤਾਲ ਦੇ ਬੈੱਡ 'ਤੇ ਬੈਠ ਕੇ ਕ੍ਰਿਕਟ ਮੈਚ ਦਾ ਆਨੰਦ ਲੈਂਦੇ ਦਿਖਾਈ ਦਿੱਤੇ। ਜਦੋਂ ਅਰਬਾਜ਼ ਨੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਜ਼ਾਕਿਰ ਨੇ ਹੱਸਦੇ ਹੋਏ ਕਿਹਾ, ਮੈਚ ਅਜੇ ਫਸਿਆ ਹੋਇਆ ਹੈ।

Published by: ABP Sanjha

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਜ਼ਾਕਿਰ ਖਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਕਾਮੇਡੀ ਤੋਂ ਲੰਬਾ ਬ੍ਰੇਕ ਲੈਣ ਜਾ ਰਹੇ ਹਨ।

Published by: ABP Sanjha

ਉਨ੍ਹਾਂ ਦੱਸਿਆ ਸੀ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਸ਼ੋਅ ਅਤੇ ਸਫਰ ਕਰਨ ਕਾਰਨ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪਿਆ ਹੈ।

Published by: ABP Sanjha

ਜ਼ਾਕਿਰ ਨੇ ਕਿਹਾ ਸੀ ਕਿ, ਮੈਂ ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ ਨੂੰ ਸਮਾਂ ਦੇਣ ਲਈ 2028 ਜਾਂ 2030 ਤੱਕ ਕਾਮੇਡੀ ਤੋਂ ਦੂਰ ਰਹਿ ਸਕਦਾ ਹਾਂ।

Published by: ABP Sanjha

ਫਿਲਹਾਲ ਪਰਿਵਾਰ ਵੱਲੋਂ ਕਿਸੇ ਗੰਭੀਰ ਬਿਮਾਰੀ ਬਾਰੇ ਕੁਝ ਨਹੀਂ ਕਿਹਾ ਗਿਆ ਹੈ, ਪਰ ਇਹ ਸਪੱਸ਼ਟ ਹੈ ਕਿ ਉਹ ਆਪਣੀ ਸਿਹਤ ਦੇ ਇਲਾਜ ਲਈ ਹੀ ਹਸਪਤਾਲ ਵਿੱਚ ਹਨ।

Published by: ABP Sanjha