Heart Attack: ਸੰਗੀਤ ਜਗਤ ਵਿੱਚ ਅਜਿਹੇ ਕਈ ਮਸ਼ਹੂਰ ਗਾਇਕ ਹਨ, ਜੋ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ਼ ਕਰਦੇ ਆ ਰਹੇ ਹਨ। ਅੱਜ ਅਸੀ ਤੁਹਾਨੂੰ ਅਜਿਹੇ ਗਾਇਕ ਬਾਰੇ ਦੱਸਣ ਜਾ ਰਹੇ ਹਾਂ,

Published by: ABP Sanjha

ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕੀਤਾ। ਅਸੀ ਦੁਨੀਆ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫ਼ੀ ਸਾਹਿਬ ਬਾਰੇ ਤੁਹਾਨੂੰ ਕੁਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ।

Published by: ABP Sanjha

ਹਾਲ ਹੀ ਵਿੱਚ, ਉਨ੍ਹਾਂ ਦੇ ਪੁੱਤਰ ਸ਼ਾਹਿਦ ਰਫ਼ੀ ਨੇ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਆਪਣੇ ਪਿਤਾ ਦੇ ਆਖਰੀ ਸਮੇਂ ਨਾਲ ਜੁੜੀਆਂ ਕੁਝ ਬੇਹੱਦ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ।

Published by: ABP Sanjha

ਸ਼ੋਅ ਦੌਰਾਨ ਜਦੋਂ ਮੁਕਾਬਲੇਬਾਜ਼ ਤਨਿਸ਼ਕ ਸ਼ੁਕਲਾ ਨੇ ਰਫ਼ੀ ਸਾਹਿਬ ਦਾ ਗੀਤ 'ਤੂ ਕਹੀਂ ਆਸ ਪਾਸ ਹੈ' ਗਾਇਆ, ਤਾਂ ਸ਼ਾਹਿਦ ਰਫ਼ੀ ਆਪਣੇ ਹੰਝੂ ਨਾ ਰੋਕ ਸਕੇ। ਉਨ੍ਹਾਂ ਦੱਸਿਆ ਕਿ ਇਹ ਗੀਤ ਰਫ਼ੀ ਸਾਹਿਬ ਦੀ ਜ਼ਿੰਦਗੀ ਦਾ ਆਖਰੀ ਗੀਤ ਸੀ,

Published by: ABP Sanjha

ਜਿਸ ਨੂੰ ਲਕਸ਼ਮੀਕਾਂਤ-ਪਿਆਰੇਲਾਲ ਜੀ ਨੇ ਕੰਪੋਜ਼ ਕੀਤਾ ਸੀ। ਸ਼ਾਹਿਦ ਨੇ ਦੱਸਿਆ, ਉਸ ਦਿਨ ਗੀਤ ਦੀ ਰਿਹਰਸਲ ਸੀ। ਰਿਹਰਸਲ ਦੌਰਾਨ ਹੀ ਪਿਤਾ ਜੀ ਦੇ ਸੀਨੇ ਵਿੱਚ ਅਚਾਨਕ ਤੇਜ਼ ਦਰਦ ਉੱਠਿਆ।

Published by: ABP Sanjha

ਉਨ੍ਹਾਂ ਨੇ ਦਵਾਈ ਲਈ, ਪਰ ਮੇਰੀ ਮਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਡਾਕਟਰ ਨੂੰ ਬੁਲਾਉਣ ਲਈ ਕਿਹਾ। ਭਰੀਆਂ ਅੱਖਾਂ ਨਾਲ ਸ਼ਾਹਿਦ ਨੇ ਅੱਗੇ ਦੱਸਿਆ ਕਿ ਹਾਲਤ ਵਿਗੜਦੀ ਦੇਖ ਉਨ੍ਹਾਂ ਨੂੰ ਮਾਹਿਮ ਤੋਂ ਬੰਬੇ ਹਸਪਤਾਲ ਲਿਜਾਇਆ ਜਾ ਰਿਹਾ ਸੀ।

Published by: ABP Sanjha

ਐਂਬੂਲੈਂਸ ਦੇ ਉਸ ਛੋਟੇ ਜਿਹੇ ਸਫ਼ਰ ਦੌਰਾਨ ਰਫ਼ੀ ਸਾਹਿਬ ਨੂੰ ਤਿੰਨ ਵਾਰ ਦਿਲ ਦੇ ਦੌਰੇ ਪਏ। ਹਸਪਤਾਲ ਪਹੁੰਚਣ ਤੋਂ ਮਹਿਜ਼ ਪੰਜ ਮਿੰਟਾਂ ਦੇ ਅੰਦਰ ਹੀ ਡਾਕਟਰਾਂ ਨੇ ਕਹਿ ਦਿੱਤਾ, ਸੌਰੀ, ਉਹ ਹੁਣ ਸਾਡੇ ਵਿੱਚ ਨਹੀਂ ਰਹੇ।

Published by: ABP Sanjha

ਦੱਸ ਦੇਈਏ ਕਿ ਮੁਹੰਮਦ ਰਫ਼ੀ ਦਾ ਦੇਹਾਂਤ 31 ਜੁਲਾਈ 1980 ਨੂੰ ਮਹਿਜ਼ 55 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 'ਚੌਧਵੀਂ ਕਾ ਚਾਂਦ ਹੋ', 'ਬਹਾਰੋ ਫੂਲ ਬਰਸਾਓ', ਅਤੇ 'ਕਿਆ ਹੁਆ ਤੇਰਾ ਵਾਦਾ'...

Published by: ABP Sanjha

ਵਰਗੇ ਅਣਗਿਣਤ ਸਦਾਬਹਾਰ ਗੀਤ ਦਿੱਤੇ ਹਨ। ਸ਼ਾਹਿਦ ਰਫ਼ੀ ਦੀਆਂ ਇਨ੍ਹਾਂ ਗੱਲਾਂ ਨੇ ਸ਼ੋਅ 'ਤੇ ਮੌਜੂਦ ਜੱਜਾਂ ਅਤੇ ਦਰਸ਼ਕਾਂ ਨੂੰ ਵੀ ਪੂਰੀ ਤਰ੍ਹਾਂ ਭਾਵੁਕ ਕਰ ਦਿੱਤਾ।

Published by: ABP Sanjha