Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਗਮ ਦਾ ਮਾਹੌਲ ਹੈ।

Published by: ABP Sanjha

ਦੱਸ ਦੇਈਏ ਕਿ ਨੇਪਾਲੀ ਅਤੇ ਭਾਰਤੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਦਾਕਾਰ ਸੁਨੀਲ ਥਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਰਿਪੋਰਟਾਂ ਅਨੁਸਾਰ, ਸੁਨੀਲ ਥਾਪਾ ਦਾ ਦੇਹਾਂਤ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਪੈਣ ਕਾਰਨ ਹੋਇਆ ਹੈ।

Published by: ABP Sanjha

ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਕਾਠਮੰਡੂ ਦੇ ਨੌਰਵਿਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

Published by: ABP Sanjha

ਦੱਸ ਦੇਈਏ ਕਿ ਉਨ੍ਹਾਂ ਨੇ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਹਸਪਤਾਲ ਦੇ ਚੇਅਰਪਰਸਨ ਰਾਜੇਂਦਰ ਬਹਾਦਰ ਸਿੰਘ ਨੇ ਦੱਸਿਆ ਕਿ ਜਦੋਂ ਸੁਨੀਲ ਥਾਪਾ ਨੂੰ ਹਸਪਤਾਲ ਲਿਆਂਦਾ ਗਿਆ, ਤਾਂ ਉਹ ਬੇਹੋਸ਼ ਸਨ।

Published by: ABP Sanjha

ਡਾਕਟਰਾਂ ਵੱਲੋਂ ਸਵੇਰੇ 7:44 ਵਜੇ ਕੀਤੇ ਗਏ ਈ.ਸੀ.ਜੀ. (ECG) ਟੈਸਟ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

Published by: ABP Sanjha

ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੁਨੀਲ ਨੇ 1970 ਦੇ ਦਹਾਕੇ ਵਿੱਚ ਮੁੰਬਈ ਵਿੱਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਵੀ ਸਨ ਅਤੇ ਮੁੰਬਈ ਦੇ ਕਲੱਬਾਂ ਲਈ ਖੇਡਦੇ ਸਨ।

Published by: ABP Sanjha

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਫੋਟੋ ਜਰਨਲਿਸਟ ਵਜੋਂ ਵੀ ਕੰਮ ਕੀਤਾ ਅਤੇ 1974 ਵਿੱਚ ਭੂਟਾਨ ਦੇ ਰਾਜਿਆਂ ਦੇ ਤਾਜਪੋਸ਼ੀ ਸਮਾਗਮ ਨੂੰ ਕਵਰ ਕੀਤਾ ਸੀ।

Published by: ABP Sanjha

ਸੁਨੀਲ ਥਾਪਾ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਨੇਪਾਲੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਫਿਲਮ ‘ਚੀਨੋ’ ਵਿੱਚ ਨਿਭਾਏ ‘ਰਾਤੇ ਕੈਲਾ’ ਦੇ ਕਿਰਦਾਰ ਲਈ ਸਭ ਤੋਂ ਵੱਧ ਪ੍ਰਸਿੱਧੀ ਮਿਲੀ...

Published by: ABP Sanjha

ਜਿਸ ਨੇ ਉਨ੍ਹਾਂ ਨੂੰ ਇੰਡਸਟਰੀ ਦੇ ਸਭ ਤੋਂ ਖੌਫਨਾਕ ਅਤੇ ਮਸ਼ਹੂਰ ਵਿਲੇਨ ਵਜੋਂ ਸਥਾਪਿਤ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਨੇਪਾਲੀ ਦੇ ਨਾਲ-ਨਾਲ ਭੋਜਪੁਰੀ ਫਿਲਮਾਂ ਵਿੱਚ ਵੀ ਮਨਵਾਇਆ।

Published by: ABP Sanjha

ਸੁਨੀਲ ਥਾਪਾ ਨੇ ਬਾਲੀਵੁੱਡ ਵਿੱਚ ਵੀ ਕਈ ਯਾਦਗਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੂੰ ਪ੍ਰਿਅੰਕਾ ਚੋਪੜਾ ਦੀ ਫਿਲਮ ‘ਮੈਰੀ ਕੋਮ’ ਵਿੱਚ ਕੋਚ ਦੇ ਕਿਰਦਾਰ ਲਈ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

Published by: ABP Sanjha