ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਦੀਵਾਲੀ ਦੇ ਮੌਕੇ 'ਤੇ ਆਪਣੀ ਧੀ ਦੁਆ ਦੀ ਪਹਿਲੀ ਝਲਕ ਦਿਖਾਈ।

ਉਨ੍ਹਾਂ ਦੀ ਬੇਟੀ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕੁਮੈਂਟਸ ਦੀ ਝੜੀ ਲਗਾ ਦਿੱਤੀ।

ਫੈਨਜ਼ ਸਿਤਾਰਿਆਂ ਦੀ ਧੀ ਦੀ ਕਿਊਟਨੈੱਸ ਦੇਖ ਕੇ ਕਾਫੀ ਖੁਸ਼ ਹਨ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦੀਪਿਕਾ ਨੇ ਦੀਵਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਤਿੰਨੋਂ ਲਾਲ ਭਾਰਤੀ ਪਹਿਰਾਵੇ ਪਹਿਨੇ ਨਜ਼ਰ ਆਏ।

ਦੀਪਿਕਾ ਪਾਦੁਕੋਣ ਨੇ ਸਤੰਬਰ 2024 ਵਿੱਚ ਆਪਣੀ ਧੀ ਦੁਆ ਨੂੰ ਜਨਮ ਦਿੱਤਾ ਅਤੇ ਉਸਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਸੋਸ਼ਲ ਮੀਡੀਆ ਅਤੇ ਪਾਪਰਾਜ਼ੀ ਤੋਂ ਦੂਰ ਰੱਖਿਆ।

ਰਣਵੀਰ ਅਤੇ ਦੀਪਿਕਾ ਦੋਵਾਂ ਨੇ ਹੁਣ ਤੱਕ ਸੋਸ਼ਲ ਮੀਡੀਆ 'ਤੇ ਆਪਣੀ ਧੀ ਨਾਲ ਇੱਕ ਵੀ ਫੋਟੋ ਸਾਂਝੀ ਨਹੀਂ ਕੀਤੀ ਸੀ, ਸਿਰਫ ਉਸਦੇ ਪੈਰ ਦਿਖਾਏ ਸਨ। ਹੁਣ, ਦੀਵਾਲੀ ਮੌਕੇ ਰਣਵੀਰ ਅਤੇ ਦੀਪਿਕਾ ਨੇ ਆਖਰਕਾਰ ਆਪਣੀ ਧੀ ਦਾ ਚਿਹਰਾ ਰਿਵੀਲ ਕਰ ਦਿੱਤਾ ਹੈ।

ਤਸਵੀਰਾਂ 'ਚ ਦੁਆ ਆਪਣੇ ਮੰਮੀ-ਪਾਪਾ ਨਾਲ ਬਹੁਤ ਖੁਸ਼ ਦਿਖਾਈ ਦੇ ਰਹੀ ਹੈ।

ਇੱਕ ਫੋਟੋ ਵਿੱਚ ਦੀਪਿਕਾ ਦੀਵਾਲੀ ਪੂਜਾ ਕਰ ਰਹੀ ਹੈ, ਦੁਆ ਉਸਦੀ ਗੋਦੀ ਵਿੱਚ ਆਰਾਮ ਨਾਲ ਬੈਠੀ ਹੈ। ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੀਪਿਕਾ ਅਤੇ ਰਣਵੀਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਦੀਵਾਲੀ ਦੀਆਂ ਸ਼ੁਭਕਾਮਨਾਵਾਂ

ਫੈਨਾਂ ਤੋਂ ਲੈ ਕੇ ਕਲਾਕਾਰ ਕਿਊਟ ਦੁਆ 'ਤੇ ਪਿਆਰ ਲੁਟਾ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਇਸ ਜੋੜੇ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ।