Actor-Comedian Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਰਾਜੂ ਤਾਲੀਕੋਟੇ ਦਾ 62 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

Published by: ABP Sanjha

ਉਨ੍ਹਾਂ ਦੇ ਦੇਹਾਂਤ ਨੇ ਸਾਊਥ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਰਾਜੂ ਨੂੰ ਮੋਢੇ ਦੇ ਦਰਦ ਤੋਂ ਬਾਅਦ ਸਾਹ ਲੈਣ ਵਿੱਚ ਤਕਲੀਫ਼ ਹੋਈ, ਅਤੇ ਉਨ੍ਹਾਂ ਨੂੰ ਉਡੂਪੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

Published by: ABP Sanjha

ਕੰਨੜ ਅਦਾਕਾਰ ਰਾਜੂ ਤਾਲੀਕੋਟੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਲਈ ਉਡੂਪੀ ਆਏ ਸਨ, ਜਿਸ ਵਿੱਚ ਸ਼ਾਈਨ ਸ਼ੈੱਟੀ ਮੁੱਖ ਭੂਮਿਕਾ ਵਿੱਚ ਹਨ। ਸ਼ੂਟਿੰਗ ਦੌਰਾਨ, ਰਾਜੂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ...

Published by: ABP Sanjha

ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਰਾਜੂ ਨੂੰ ਪਹਿਲਾਂ ਇੱਕ ਜਾਂ ਦੋ ਦਿਲ ਦੇ ਦੌਰੇ ਪਏ ਸਨ, ਅਤੇ ਇਹ ਤੀਜਾ ਦਿਲ ਦਾ ਦੌਰਾ ਘਾਤਕ ਸਾਬਤ ਹੋਇਆ।

Published by: ABP Sanjha

ਰਾਜੂ ਜਿਸ ਟੀਮ ਨਾਲ ਸ਼ੂਟਿੰਗ ਕਰ ਰਹੇ ਸੀ, ਉਨ੍ਹਾਂ ਦੇ ਦੇਹਾਂਤ ਕਾਰਨ ਟੀਮ ਵੀ ਸਦਮੇ ਵਿੱਚ ਹੈ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਰਾਜੂ ਹੁਣ ਸਾਡੇ ਨਾਲ ਨਹੀਂ ਹੈ।

Published by: ABP Sanjha

ਫਿਲਮ ਅਦਾਕਾਰ ਸ਼ਾਈਨ ਸ਼ੈੱਟੀ ਨੇ ਵੀ ਇਸ ਮਾਮਲੇ 'ਤੇ ਗੱਲ ਕਰਦਿਆਂ ਕਿਹਾ ਕਿ ਰਾਜੂ ਸਰ ਨੇ ਦੋ ਦਿਨ ਦੀ ਸ਼ੂਟਿੰਗ ਪੂਰੀ ਕੀਤੀ ਸੀ ਅਤੇ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

Published by: ABP Sanjha

ਰਾਜੂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਫੋਟੋਆਂ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

Published by: ABP Sanjha

ਵਿਜੇਪੁਰਾ ਵਿੱਚ ਜਨਮੇ, ਰਾਜੂ ਤਾਲੀਕੋਟੇ ਨੇ 2009 ਵਿੱਚ ਫਿਲਮ ਮਨਸਰੇ ਨਾਲ ਆਪਣੀ ਫਿਲਮੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟੇਜ ਤੋਂ ਕੀਤੀ ਸੀ, ਪਰ ਬਾਅਦ ਵਿੱਚ ਉਹ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕਰ ਗਏ।

Published by: ABP Sanjha

ਮਨਸਰੇ ਤੋਂ ਬਾਅਦ, ਰਾਜੂ ਰਾਜਧਾਨੀ, ਮੈਨਾ, ਲਾਈਫ ਇਜ਼ ਦੈਟ, ਅਲੇਮਾਰੀ, ਅਤੇ ਟੋਪੀਵਾਲਾ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਉਹ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਕੰਨੜ ਦੇ ਸੀਜ਼ਨ 7 ਵਿੱਚ ਵੀ ਨਜ਼ਰ ਆਏ ਹਨ।

Published by: ABP Sanjha