Actor Demise: ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਸਾਲ 2025 ਦੀ ਸ਼ੁਰੂਆਤ ਦੇ ਨਾਲ ਦੁਨੀਆ ਨੂੰ ਅਲਵਿਦਾ ਕਹਿ ਚੁੱਕੀਆਂ ਹਨ। ਇਸ ਵਿਚਾਲੇ ਇੱਕ ਹੋਰ ਮਸ਼ਹੂਰ ਅਦਾਕਾਰ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ।



ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਦੀ ਸਵੇਰੇ ਪ੍ਰਾਰਥਨਾ ਕਰਨ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਕਾਰਨ ਪੂਰੀ ਫਿਲਮ ਇੰਡਸਟਰੀ ਸੋਗ ਵਿੱਚ ਹੈ। ਇਸ ਸੇਲਿਬ੍ਰਿਟੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਮੌਤ ਤੋਂ ਬਹੁਤ ਦੁਖੀ ਹਨ।



ਗਿਰੀ ਦਿਨੇਸ਼ ਪੂਜਾ ਕਰ ਰਹੇ ਸੀ ਜਦੋਂ ਉਨ੍ਹਾਂ ਨੂੰ ਆਪਣੀ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ ਗਿਆ।



ਉਨ੍ਹਾਂ ਦੀ ਅਚਾਨਕ ਮੌਤ ਨੇ ਕੰਨੜ ਫਿਲਮ ਇੰਡਸਟਰੀ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਗਿਰੀ ਦਿਨੇਸ਼ ਨੇ ਆਪਣਾ ਕਰੀਅਰ ਇੱਕ ਬਾਲ ਕਲਾਕਾਰ ਵਜੋਂ ਸ਼ੁਰੂ ਕੀਤਾ ਸੀ ਅਤੇ ਕੰਨੜ ਸੁਪਰਸਟਾਰ ਦਰਸ਼ਨ ਦੇ ਭਰਾ ਦਿਨਾਕਰ ਥੁਗੁਦੀਪਾ ਦੁਆਰਾ...



ਨਿਰਦੇਸ਼ਤ ਫਿਲਮ 'ਨਵਗ੍ਰਹਿ' ਵਿੱਚ 'ਸ਼ੈਟੀ' ਦੀ ਭੂਮਿਕਾ ਲਈ ਮਸ਼ਹੂਰ ਹੋਏ ਸਨ। ਇਸ ਤੋਂ ਬਾਅਦ, ਉਨ੍ਹਾਂ ਨੇ 'ਚਮਕੈਸੀ ਚਿੰਦੀ ਉਦਾਸੀ' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ। ਗਿਰੀ ਨੂੰ ਹਮੇਸ਼ਾ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਯਾਦ ਕੀਤਾ ਜਾਵੇਗਾ।



ਫਿਲਮ 'ਨਵਗ੍ਰਹਿ' 2008 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਦਰਸ਼ਨ, ਥਰੂਨ ਸੁਧੀਰ, ਧਰਮ ਕੀਰਤੀਰਾਜ, ਵਿਨੋਦ ਪ੍ਰਭਾਕਰ ਅਤੇ ਸ੍ਰੁਜਨ ਲੋਕੇਸ਼ ਵਰਗੀਆਂ ਸ਼ਾਨਦਾਰ ਕਲਾਕਾਰਾਂ ਨੇ ਅਭਿਨੈ ਕੀਤਾ ਸੀ।



ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਅਤੇ ਸਾਲ ਦੀਆਂ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਬਣ ਗਈ। ਹਾਲ ਹੀ ਵਿੱਚ ਇਹ ਫਿਲਮ ਦੁਬਾਰਾ ਰਿਲੀਜ਼ ਹੋਈ, ਜਿਸਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।



ਗਿਰੀ ਦੇ ਦੇਹਾਂਤ ਨਾਲ ਦੱਖਣੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ।