Singer Alka Yagnik Disorder: ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ।

Published by: ABP Sanjha

ਦੱਸ ਦੇਈਏ ਕਿ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਪਿਛਲੇ ਦੋ ਸਾਲਾਂ ਤੋਂ ਇੱਕ ਦੁਰਲੱਭ ਬੀਮਾਰੀ ਜਿਸ ਦਾ ਨਾਂ ਹੈ Rare Hearing Disease ਨਾਲ ਜੂਝ ਰਹੀ ਹੈ। ਇਸ ਬੀਮਾਰੀ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਫ਼ਿਲਮਾਂ ਅਤੇ ਨਵੇਂ ਗੀਤਾਂ ਤੋਂ ਦੂਰ ਚੱਲ ਰਹੀ ਹੈ।

Published by: ABP Sanjha

ਅਲਕਾ ਯਾਗਨਿਕ ਨੇ ਇੱਕ ਇੰਟਰਵਿਊ ਦੌਰਾਨ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਹ ਬੀਮਾਰੀ ਇਕ ਵਾਇਰਲ ਇਨਫੈਕਸ਼ਨ ਕਾਰਨ ਹੋਈ ਸੀ, ਜਿਸ ਨੇ ਉਨ੍ਹਾਂ ਦੀ ਸੁਣਨ ਦੀ ਸਮਰੱਥਾ 'ਤੇ ਬੁਰਾ ਅਸਰ ਪਾਇਆ ਹੈ।

Published by: ABP Sanjha

ਇਸ ਕਾਰਨ ਉਹ ਹੁਣ ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ ਉਹ ਨਵੇਂ ਪ੍ਰੋਜੈਕਟ ਸਾਈਨ ਨਹੀਂ ਕਰ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਇੰਡਸਟਰੀ 'ਚ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਉਨ੍ਹਾਂ ਦੀ ਇਸ ਹਾਲਤ ਬਾਰੇ ਪਤਾ ਨਹੀਂ ਹੈ।

Published by: ABP Sanjha

ਅਲਕਾ ਨੇ ਦੱਸਿਆ ਕਿ ਅੱਜ ਵੀ ਕੰਪੋਜ਼ਰ ਉਨ੍ਹਾਂ ਕੋਲ ਗੀਤਾਂ ਦੇ ਆਫਰ ਲੈ ਕੇ ਆਉਂਦੇ ਹਨ, ਪਰ ਆਪਣੀ ਸਿਹਤ ਸਬੰਧੀ ਸਮੱਸਿਆ ਕਾਰਨ ਉਨ੍ਹਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਨੂੰ ਮਨ੍ਹਾ ਕਰਨਾ ਪੈ ਰਿਹਾ ਹੈ।

Published by: ABP Sanjha

ਇਸ ਬੀਮਾਰੀ ਨੇ ਅਲਕਾ ਯਾਗਨਿਕ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇੱਕ ਸਮਾਂ ਸੀ ਜਦੋਂ ਉਹ ਬਾਲੀਵੁੱਡ 'ਤੇ ਰਾਜ ਕਰਦੀ ਸੀ ਅਤੇ ਕੁਮਾਰ ਸਾਨੂੰ ਤੇ ਉਦਿਤ ਨਾਰਾਇਣ ਵਰਗੇ ਦਿੱਗਜਾਂ ਨਾਲ ਉਨ੍ਹਾਂ ਦੀ ਜੋੜੀ ਸੁਪਰਹਿੱਟ ਮੰਨੀ ਜਾਂਦੀ ਸੀ।

Published by: ABP Sanjha

ਫ਼ਿਲਮਾਂ ਦੇ ਨਾਲ-ਨਾਲ ਉਹ ਟੀਵੀ ਰਿਐਲਿਟੀ ਸ਼ੋਅਜ਼ 'ਚ ਜੱਜ ਵਜੋਂ ਵੀ ਨਜ਼ਰ ਆਉਂਦੀ ਸੀ, ਪਰ ਹੁਣ ਉਨ੍ਹਾਂ ਨੇ ਮਿਊਜ਼ੀਕਲ ਟੀਵੀ ਸ਼ੋਅਜ਼ ਤੋਂ ਵੀ ਦੂਰੀ ਬਣਾ ਲਈ ਹੈ।

Published by: ABP Sanjha

ਅਲਕਾ ਦਾ ਕਹਿਣਾ ਹੈ ਕਿ ਗਾਇਕੀ ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਹੈ, ਪਰ ਇਸ ਬੀਮਾਰੀ ਨੇ ਉਨ੍ਹਾਂ ਨੂੰ ਸੰਗੀਤ ਤੋਂ ਦੂਰ ਕਰ ਦਿੱਤਾ ਹੈ।

Published by: ABP Sanjha