Famous Singer Health: ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦਰਅਸਲ, ਮਸ਼ਹੂਰ ਗਾਇਕ ਜਿਸਨੇ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ, ਉਹ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ।

Published by: ABP Sanjha

ਅਸਲ ਵਿੱਚ ਗਾਇਕ ਸੋਨੂੰ ਨਿਗਮ ਇੱਕ ਹਫ਼ਤੇ ਤੋਂ ਦਰਦਨਾਕ ਬਿਮਾਰੀ ਨਾਲ ਜੂਝਣ ਅਤੇ ਮੈਡੀਕਲ ਟ੍ਰੀਟਮੈਂਟ ਦੇ ਚਲਦਿਆਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਸਭ ਦੇ ਬਾਵਜੂਦ ਵੀ ਗਾਇਕ ਨੇ ਪ੍ਰਸ਼ੰਸਕਾਂ ਲਈ ਮੁੰਬਈ ਵਿੱਚ ਲਾਈਵ ਪਰਫਾਰਮੈਂਸ ਕਰਨ ਦਾ ਫੈਸਲਾ ਲਿਆ ਹੈ।

Published by: ABP Sanjha

ਸੋਨੂੰ ਨਿਗਮ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਖ਼ੁਦ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇੱਕ ਦਰਦਨਾਕ ਬਿਮਾਰੀ ਹੈ, ਜਿਸ ਨਾਲ ਉਹ ਕਾਫ਼ੀ ਪਰੇਸ਼ਾਨ ਚੱਲ ਰਹੇ ਹਨ।

Published by: ABP Sanjha

ਸੋਨੂੰ ਨਿਗਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਨਸਾਂ ਵਿੱਚ ਦਬਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿੱਥੇ ਉਨ੍ਹਾਂ ਨੂੰ ਕਈ ਮੈਡੀਕਲ ਟੈਸਟਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ,

Published by: ABP Sanjha

ਤਾਂ ਜੋ ਉਹ ਅਸਲ ਸਮੱਸਿਆ ਦੀ ਜੜ੍ਹ ਦਾ ਪਤਾ ਲਗਾ ਸਕਣ। ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, ਮੇਰੀਆਂ ਨਸਾਂ ’ਤੇ ਦਬਾਅ ਪੈ ਰਿਹਾ ਹੈ। ਮੈਂ ਇੱਕ ਹਫ਼ਤੇ ਤੋਂ ਐਮਆਰਆਈ (MRI) ਅਤੇ ਸੀਟੀ ਸਕੈਨ ਕਰਵਾ ਰਿਹਾ ਹਾਂ, ਇੱਥੋਂ ਤੱਕ ਕਿ ਮੈਂ ਕਈ ਦਵਾਈਆਂ ਵੀ ਲੈ ਰਿਹਾਂ ਹਾਂ।

Published by: ABP Sanjha

ਇਸ ਵੀਡੀਓ ਵਿੱਚ ਸਿੰਗਰ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਦੀ ਸਿਹਤ ਸਮੱਸਿਆ ਵਿੱਚੋਂ ਉਹ ਗੁਜ਼ਰ ਰਹੇ ਹਨ, ਉਸ ਲਈ ਉਨ੍ਹਾਂ ਨੂੰ ਲਗਾਤਾਰ ਡਾਕਟਰੀ ਦੇਖਭਾਲ ਦੀ ਲੋੜ ਹੈ।

Published by: ABP Sanjha

ਸੋਨੂੰ ਨਿਗਮ ਨੇ ਇਹ ਵੀ ਦੱਸਿਆ ਕਿ ਉਹ ਇਸ ਕੰਡੀਸ਼ਨ ਲਈ ਫਿਜ਼ੀਓਥੈਰੇਪੀ ਵੀ ਲੈ ਰਹੇ ਹਨ, ਜੋ ਕਿ ਬਹੁਤ ਹੀ ਚੈਲੇਂਜਿੰਗ ਹੈ। ਉਨ੍ਹਾਂ ਨੇ ਕਿਹਾ: ਫਿਜ਼ੀਓਥੈਰੇਪੀ ਬਹੁਤ ਹੀ ਦਰਦਨਾਕ ਹੈ।

Published by: ABP Sanjha

ਅਜੇ ਮੈਂ ਲਗਾਤਾਰ ਪੇਨ ਕਿੱਲਰ ਖਾ ਰਿਹਾ ਹਾਂ, ਜਿਸ ਦੀ ਵਜ੍ਹਾ ਕਰਕੇ ਮੇਰਾ ਗਲਾ ਥੋੜ੍ਹਾ ਭਾਰੀ ਹੋ ਗਿਆ ਹੈ।

Published by: ABP Sanjha

ਹਾਲਾਂਕਿ, ਮੈਡੀਕਲ ਕੰਡੀਸ਼ਨ ਦੇ ਬਾਵਜੂਦ ਸਿੰਗਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦਾ ਆਪਣਾ ਕੰਸਰਟ ਕੈਂਸਲ ਕਰਨ ਦਾ ਕੋਈ ਵੀ ਇਰਾਦਾ ਨਹੀਂ ਹੈ।

Published by: ABP Sanjha

ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਲੰਬੇ ਗੈਪ ਮਗਰੋਂ ਗਾਉਣ ਲਈ ਬਹੁਤ ਹੀ ਐਕਸਾਈਟਡ ਹਨ ਅਤੇ ਪ੍ਰਸ਼ੰਸਕਾਂ ਨਾਲ ਕੀਤਾ ਹੋਇਆ ਕਮਿਟਮੈਂਟ ਨਹੀਂ ਤੋੜਨਾ ਚਾਹੁੰਦੇ।

Published by: ABP Sanjha