Naga Chaitanya-Sobhita Dhulipala Engaged: ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਨਾਗਾ ਚੈਤਨਿਆ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਅਦਾਕਾਰ ਆਪਣੀ ਕਿਸੇ ਫਿਲਮ ਨਹੀਂ ਬਲਕਿ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਬਟੋਰ ਰਿਹਾ ਹੈ। ਫੈਨਜ਼ ਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਨਾਗਾ ਚੈਤੰਨਿਆ ਦੂਜੀ ਵਾਰ ਵਿਆਹ ਕਰਵਾਉਣ ਜਾ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੱਸ ਦੇਈਏ ਕਿ ਚੈਤੰਨਿਆ ਨੇ ਸ਼ੋਭਿਤਾ ਧੂਲੀਪਾਲਾ ਨਾਲ ਮੰਗਣੀ ਕਰ ਲਈ ਹੈ। ਵੀਰਵਾਰ, 8 ਅਗਸਤ ਦੀ ਸਵੇਰ ਨੂੰ, ਜੋੜੇ ਨੇ ਇੱਕ-ਦੂਜੇ ਨੂੰ ਰਿੰਗ ਪਹਿਨਾਈ। ਮੰਗਣੀ ਤੋਂ ਕੁਝ ਘੰਟੇ ਬਾਅਦ, ਉਸਦੇ ਪਿਤਾ ਸੁਪਰਸਟਾਰ ਨਾਗਾਰਜੁਨ ਨੇ ਆਪਣੇ ਐਕਸ ਹੈਂਡਲ 'ਤੇ ਜੋੜੇ ਦੀਆਂ ਪਹਿਲੀਆਂ ਅਧਿਕਾਰਤ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਬੇਟੇ ਅਤੇ ਨੂੰਹ ਨੂੰ ਵਧਾਈ ਦਿੱਤੀ ਅਤੇ ਸੋਭਿਤਾ ਦਾ ਪਰਿਵਾਰ 'ਚ ਸਵਾਗਤ ਕੀਤਾ। ਨਾਗਾਰਜੁਨ ਨੇ ਲਿਖਿਆ, 'ਸਾਨੂੰ ਆਪਣੇ ਬੇਟੇ ਨਾਗਾ ਚੈਤੰਨਿਆ ਦੀ ਮੰਗਣੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ!! ਅੱਜ ਸਵੇਰੇ 9:42 ਵਜੇ ਸੋਭਿਤਾ ਧੂਲੀਪਾਲਾ ਨਾਲ ਹੋਈ। ਉਸਦਾ ਆਪਣੇ ਪਰਿਵਾਰ ਵਿੱਚ ਸੁਆਗਤ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਖੁਸ਼ ਜੋੜੇ ਨੂੰ ਵਧਾਈ! ਉਨ੍ਹਾਂ ਨੂੰ ਪਿਆਰ ਅਤੇ ਖੁਸ਼ੀਆਂ ਲਈ ਵਧਾਈਆਂ। ਭਗਵਾਨ ਭਲਾ ਕਰੇ! 8.8.8 ਸਦੀਵੀ ਪਿਆਰ ਦੀ ਸ਼ੁਰੂਆਤ।' ਨਾਗਾ ਚੈਤੰਨਿਆ ਅਤੇ ਸੋਭਿਤਾ ਧੂਲੀਪਾਲਾ ਦੀ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਇਹ ਸਭ ਪਿਛਲੇ ਸਾਲ ਮਈ ਵਿੱਚ ਸ਼ੁਰੂ ਹੋਇਆ ਸੀ ਜਦੋਂ ਉਹ ਪਹਿਲੀ ਵਾਰ ਹੈਦਰਾਬਾਦ ਵਿੱਚ ਨਾਗਾ ਦੇ ਘਰ ਵਿੱਚ ਇਕੱਠੇ ਦੇਖੇ ਗਏ ਸਨ, ਜਿੱਥੇ ਸ਼ੋਭਿਤਾ ਆਪਣੀ ਫਿਲਮ 'ਮੇਜਰ' ਦਾ ਪ੍ਰਮੋਸ਼ਨ ਕਰ ਰਹੀ ਸੀ। ਰਿਪੋਰਟਾਂ ਦੱਸਦੀਆਂ ਹਨ ਕਿ ਅਦਾਕਾਰਾ ਫਿਲਮ ਪ੍ਰਮੋਸ਼ਨ ਲਈ ਸ਼ਹਿਰ ਵਿੱਚ ਸੀ। ਉਸ ਨੇ ਨਾਗਾ ਅਤੇ ਕੁਝ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਇਆ। ਨਾਗਾ ਚੈਤੰਨਿਆ ਦਾ ਪਹਿਲਾ ਵਿਆਹ ਸਾਮੰਥਾ ਰੂਥ ਪ੍ਰਭੂ ਨਾਲ ਹੋਇਆ ਸੀ। 2017 'ਚ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਸਾਲ ਡੇਟ ਕੀਤੀ ਸੀ। ਹਾਲਾਂਕਿ, ਜੋੜੇ ਨੇ ਵਿਆਹ ਦੇ ਚਾਰ ਸਾਲ ਬਾਅਦ ਅਕਤੂਬਰ 2021 ਵਿੱਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ 'ਅੱਗੇ ਵੱਧ ਰਿਹਾ ਹੈ।