Shatrughan Sinha Hospitalised: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਹਾਲ ਹੀ 'ਚ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ।



ਅਦਾਕਾਰਾ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਹਾਲ ਹੀ 'ਚ ਅਦਾਕਾਰਾ ਨੂੰ ਪਤੀ ਜ਼ਹੀਰ ਇਕਬਾਲ ਨਾਲ ਹਸਪਤਾਲ ਤੋਂ ਬਾਹਰ ਆਉਂਦੇ ਦੇਖਿਆ ਗਿਆ।



ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਤਹਿਲਕਾ ਮੱਚ ਗਿਆ। ਹਾਲਾਂਕਿ ਕਈ ਲੋਕਾਂ ਨੇ ਤਾਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੋਨਾਕਸ਼ੀ ਸਿਨਹਾ ਗਰਭਵਤੀ ਹੈ।



ਹਾਲਾਂਕਿ ਅਦਾਕਾਰਾ ਦੇ ਹਸਪਤਾਲ ਜਾਣ ਦਾ ਵੱਖਰਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।



ਦਰਅਸਲ, ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਤੇ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਹਸਪਤਾਲ ਵਿੱਚ ਦਾਖਲ ਹਨ ਅਤੇ ਸੋਨਾਕਸ਼ੀ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਗਈ ਸੀ।



ਰਿਪੋਰਟਾਂ ਦੀ ਮੰਨੀਏ ਤਾਂ ਸ਼ਤਰੂਘਨ ਪੂਰੀ ਤਰ੍ਹਾਂ ਠੀਕ ਹਨ ਅਤੇ ਉਹ ਸਿਰਫ ਰੂਟੀਨ ਚੈਕਅੱਪ ਲਈ ਗਏ ਸਨ।



ਇਸ ਤੋਂ ਪਹਿਲਾਂ ਅਫਵਾਹਾਂ ਸਨ ਕਿ ਸ਼ਤਰੂਘਨ ਇਸ ਵਿਆਹ ਤੋਂ ਖੁਸ਼ ਨਹੀਂ ਹਨ ਅਤੇ ਉਹ ਇਸ ਵਿੱਚ ਸ਼ਾਮਲ ਵੀ ਨਹੀਂ ਹੋਣਗੇ। ਪਰ ਇਹ ਗੱਲਾਂ ਸਿਰਫ਼ ਅਫਵਾਹਾਂ ਹੀ ਸਾਬਤ ਹੋਈਆਂ।



ਸ਼ਤਰੂਘਨ ਨਾ ਸਿਰਫ ਵਿਆਹ ਦਾ ਹਿੱਸਾ ਬਣੇ ਸਗੋਂ ਉਹ ਕਾਫੀ ਖੁਸ਼ ਵੀ ਨਜ਼ਰ ਆਏ।



ਪਰ ਵਿਆਹ ਸਮਾਗਮ ਦੌਰਾਨ ਹੋਈ ਭੀੜ-ਭੜੱਕੇ ਕਾਰਨ ਉਹ ਥੱਕ ਗਏ ਸੀ ਜਿਸ ਕਰਕੇ ਉਹ ਰੈਗੂਲਰ ਚੈਕਅੱਪ ਲਈ ਹਸਪਤਾਲ ਗਏ।



ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਿਨਹਾ ਵੀ ਆਪਣੇ ਪਿਤਾ ਦਾ ਹਾਲ-ਚਾਲ ਪੁੱਛਣ ਲਈ ਉੱਥੇ ਪਹੁੰਚੀ। ਸੋਨਾਕਸ਼ੀਦੇ ਵਿਆਹ ਦੀ ਗੱਲ ਕਰੀਏ ਤਾਂ ਦੋਵਾਂ ਨੇ 23 ਜੂਨ 2024 ਨੂੰ ਰਜਿਸਟਰਡ ਵਿਆਹ ਕਰਵਾ ਲਿਆ ਸੀ।