Kangana Ranaut: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅੰਨੂ ਕਪੂਰ ਆਪਣੇ ਇੱਕ ਬਿਆਨ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।



ਉਨ੍ਹਾਂ ਨੇ ਹਾਲ ਹੀ 'ਚ ਆਪਣੀ ਫਿਲਮ 'ਹਮਾਰੇ ਬਾਰਹ' ਲਈ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕੀਤੀ। ਇਸ ਦੌਰਾਨ ਅੰਨੂ ਕਪੂਰ ਨੂੰ ਕੰਗਨਾ ਰਣੌਤ ਦੇ ਥੱਪੜ ਦੇ ਵਿਵਾਦ ਨਾਲ ਜੁੜਿਆ ਸਵਾਲ ਪੁੱਛਿਆ ਗਿਆ।



ਪਰ ਅੰਨੂ ਕਪੂਰ ਦੇ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਨੂੰ ਕਪੂਰ ਨੇ ਕੁਝ ਅਜਿਹਾ ਕਿਹਾ ਜਿਸ ਨਾਲ ਪ੍ਰੈੱਸ ਕਾਨਫਰੰਸ 'ਚ ਬੈਠੇ ਲੋਕ ਹੱਸ ਪਏ।



ਪਰ ਹੁਣ ਕੰਗਨਾ ਰਣੌਤ ਨੂੰ ਅਜਿਹੇ ਸ਼ਬਦ ਪਸੰਦ ਨਹੀਂ ਆਏ ਅਤੇ ਉਨ੍ਹਾਂ ਨੇ ਇਸਦਾ ਜਵਾਬ ਦਿੱਤਾ ਹੈ। ਕੰਗਨਾ ਨੇ ਖੁਦ ਨੂੰ ਇੱਕ ਸਫਲ ਔਰਤ ਦੱਸਦੇ ਹੋਏ ਆਪਣਾ ਪੱਖ ਪੇਸ਼ ਕੀਤਾ ਹੈ।



ਦਰਅਸਲ, ਫਿਲਮ ਹਮਾਰੇ ਬਾਰਹ ਦੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਅਨੂੰ ਕਪੂਰ ਤੋਂ ਕੰਗਨਾ ਰਣੌਤ ਨੂੰ CISF ਦੇ ਜਵਾਨ ਵੱਲੋਂ ਥੱਪੜ ਮਾਰਨ ਬਾਰੇ ਸਵਾਲ ਕੀਤਾ ਗਿਆ ਸੀ।



ਇਸ ਦੇ ਜਵਾਬ 'ਚ ਅਦਾਕਾਰ ਨੇ ਕਿਹਾ ਸੀ- 'ਇਹ ਕੰਗਨਾ ਜੀ ਕੌਣ ਹੈ? ਕੋਈ ਵੱਡੀ ਹੀਰੋਇਨ ਹੈ ? ਸੁੰਦਰ ਹੈ?' ਹੁਣ ਇਸ ਦੇ ਜਵਾਬ 'ਚ ਕੰਗਨਾ ਰਣੌਤ ਸਾਹਮਣੇ ਆਈ ਹੈ।



ਆਪਣੀ ਇੰਸਟਾਗ੍ਰਾਮ ਸਟੋਰੀ 'ਚ ਬਿਆਨ ਦੀ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ- 'ਕੀ ਤੁਸੀਂ ਅੰਨੂ ਕਪੂਰ ਜੀ ਨਾਲ ਸਹਿਮਤ ਹੋ ਕਿ ਅਸੀਂ ਇੱਕ ਸਫਲ ਔਰਤ ਨੂੰ ਨਫ਼ਰਤ ਕਰਦੇ ਹਾਂ,



ਜੇਕਰ ਉਹ ਖੂਬਸੂਰਤ ਹੈ ਤਾਂ ਉਸ ਨੂੰ ਜ਼ਿਆਦਾ ਨਫ਼ਰਤ ਕਰਦੇ ਹਾਂ ਅਤੇ ਜੇਕਰ ਉਹ ਤਾਕਤਵਰ ਹੈ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਨਫ਼ਰਤ ਕਰਦੇ ਹਾਂ? ਕੀ ਇਹ ਸੱਚ ਹੈ?' ਕੰਗਨਾ ਦੇ ਇਸ ਜਵਾਬ 'ਤੇ ਫਿਲਹਾਲ ਅੰਨੂ ਕਪੂਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।



ਦੱਸ ਦੇਈਏ ਕਿ ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਕੁਝ ਹਫਤੇ ਪਹਿਲਾਂ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਜਵਾਨ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀ।



ਇਸ ਘਟਨਾ ਦਾ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵਿਰੋਧ ਕੀਤਾ ਸੀ। ਵਿਸ਼ਾਲ ਡਡਲਾਨੀ ਸਮੇਤ ਕੁਝ ਅਜਿਹੇ ਸਿਤਾਰੇ ਸਨ ਜਿਨ੍ਹਾਂ ਨੇ ਖੁੱਲ੍ਹ ਕੇ ਕੁਲਵਿੰਦਰ ਦਾ ਸਮਰਥਨ ਕੀਤਾ ਅਤੇ ਉਸ ਨੂੰ ਕੰਮ ਦੇਣ ਦੀ ਗੱਲ ਵੀ ਕੀਤੀ।



ਹਾਲਾਂਕਿ ਕੰਗਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਰੇ ਵਿਰੋਧੀਆਂ ਨੂੰ ਜਵਾਬ ਦਿੱਤਾ ਸੀ। ਹੁਣ ਉਨ੍ਹਾਂ ਨੇ ਅੰਨੂ ਕਪੂਰ ਦੇ ਬਿਆਨ 'ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।



Thanks for Reading. UP NEXT

ਮਸ਼ਹੂਰ ਹਸਤੀ ਦੀ ਹਾਰਟ ਅਟੈਕ ਨਾਲ ਮੌਤ, ਸਦਮੇ 'ਚ ਸੋਸ਼ਲ ਮੀਡੀਆ ਫੈਨਜ਼

View next story