Karan Johar: ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ ਕਰਨ ਜੌਹਰ ਨੇ ਇੱਕ ਖਾਸ ਇੰਟਰਵਿਊ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।



ਦਰਅਸਲ, ਨਿਰਮਾਤਾ ਨੇ ਬਾਡੀ ਡਿਸਮੋਰਫੀਆ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਬਚਪਨ ਤੋਂ ਹੀ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ।



ਕਰਨ ਜੌਹਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਚਪਨ ਹੋਰ ਬੱਚਿਆਂ ਵਾਂਗ ਆਸਾਨ ਨਹੀਂ ਸੀ। ਕਰਨ ਨੇ ਇਹ ਵੀ ਕਿਹਾ ਕਿ ਉਹ ਆਪਣੇ ਆਪ ਤੋਂ ਨਿਰਾਸ਼ ਮਹਿਸੂਸ ਕਰਦੇ ਸੀ ਅਤੇ ਅਕਸਰ ਸੋਚਦੇ ਸੀ ਕਿ ਉਨ੍ਹਾਂ ਦੇ ਮਾਪਿਆਂ ਨੂੰ ਉਸ ਤੋਂ ਵਧੀਆ ਪੁੱਤਰ ਮਿਲਣਾ ਚਾਹੀਦਾ ਸੀ।



ਮਸ਼ਹੂਰ ਪੱਤਰਕਾਰ Faye D'Souza ਦੇ ਯੂਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਕਰਨ ਜੌਹਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਪਬਲਿਕ ਸਪੀਕਿੰਗ ਕਲਾਸਾਂ ਵੀ ਲਈਆਂ,



ਕਿਉਂਕਿ ਉਹ ਹਰ ਸਮੇਂ ਨਿਰਾਸ਼ ਮਹਿਸੂਸ ਕਰਦੇ ਸੀ। ਕਰਨ ਦਾ ਕਹਿਣਾ ਹੈ ਕਿ ਕੋਈ ਫਰਕ ਨਹੀਂ ਪੈਂਦਾ ਤੁਸੀ ਜਿੰਨੇ ਮਰਜ਼ੀ ਕਾਮਯਾਬ ਹੋ ਜਾਓ, ਮੈਂ ਅੱਜ ਵੀ ਪੂਲ 'ਚ ਜਾਣ ਤੋਂ ਘਬਰਾਉਂਦਾ ਹਾਂ।



ਮੈਂ ਇਸ ਵਿੱਚੋਂ ਬਾਹਰ ਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ, ਮੈਂ ਕਦੇ ਵੀ ਖੁਦ ਨੂੰ ਲੈ ਕੇ ਕਾਨਫੀਡੈਂਟ ਮਹਿਸੂਸ ਨਹੀਂ ਕਰਦਾ।



ਕਰਨ ਕਹਿੰਦੇ ਹਨ, ਮੈਨੂੰ ਬਚਪਨ ਵਿੱਚ ਬਹੁਤ ਅਸਫਲਤਾ ਮਹਿਸੂਸ ਹੋਈ। ਮੈਨੂੰ ਲੱਗਿਆ ਮੈਂ ਆਪਣੇ ਮਾਤਾ ਅਤੇ ਪਿਤਾ ਨੂੰ ਨਿਰਾਸ਼ ਕਰ ਰਿਹਾ ਹਾਂ। ਮੈਨੂੰ ਅਜਿਹਾ ਲੱਗਦਾ ਸੀ ਕਿ ਮੈਂ ਉਹ ਲੜਕਾ ਨਹੀਂ ਹਾਂ,



ਜੋ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ। ਮੈਂ ਦੂਜੇ ਮੁੰਡਿਆਂ ਵਰਗਾ ਨਹੀਂ ਸੀ। ਮੈਂ ਕਦੇ ਵੀ ਆਪਣੇ ਸੰਘਰਸ਼ਾਂ ਬਾਰੇ ਕੁਝ ਨਹੀਂ ਦੱਸਿਆ। ਕਿਸੇ ਨੂੰ ਵੀ ਅਤੇ ਕਿਤਾਬਾਂ ਅਤੇ ਫਿਲਮਾਂ ਵਿੱਚ ਮੇਰੀ ਦਿਲਚਸਪੀ ਦਿਖਾਈ।



ਕਰਨ ਨੇ ਇੰਟਰਵਿਊ ਵਿੱਚ ਇੱਕ ਦਰਦਨਾਕ ਯਾਦ ਸਾਂਝੀ ਕੀਤੀ ਜਦੋਂ ਉਸਨੇ ਤਿੰਨ ਸਾਲ ਦੀ ਉਮਰ ਵਿੱਚ ਇੱਕ ਟੈਂਲੇਟ ਮੁਕਾਬਲੇ ਵਿੱਚ ਡਾਂਸ ਕੀਤਾ ਅਤੇ ਕੁਝ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ।



ਉਨ੍ਹਾਂ ਨੇ ਕਿਹਾ, 'ਮੈਂ ਉਸ ਮੁਕਾਬਲੇ 'ਚ ਡਾਂਸ ਕੀਤਾ ਅਤੇ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ। ਮੇਰੀ ਮਾਂ ਵੀ ਦਰਸ਼ਕਾਂ ਵਿੱਚ ਮੌਜੂਦ ਸੀ। ਘਰ ਆ ਕੇ ਮੈਂ ਬਹੁਤ ਰੋਇਆ ਅਤੇ ਸੋਚਿਆ, 'ਮੈਂ ਹੋਰ ਮੁੰਡਿਆਂ ਵਰਗਾ ਕਿਉਂ ਨਹੀਂ ਬਣ ਸਕਦਾ।'



ਕਾਲਜ ਵਿੱਚ ਕਰਨ ਨੂੰ ਫਿੱਟ ਹੋਣ ਲਈ ਨਵਾਂ ਦਬਾਅ ਮਹਿਸੂਸ ਹੋਇਆ ਅਤੇ ਉਸਨੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਵਾਇਸ ਮੋਡੂਲੇਸ਼ਨ ਕਲਾਸ ਲਈ।



ਕਰਨ ਨੇ ਦੱਸਿਆ, 'ਮੈਂ ਸਰੀਰ ਦੀਆਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਅਤੇ ਮੈਂ ਪਬਲਿਕ ਸਪੀਕਿੰਗ ਕਲਾਸ 'ਚ ਦਾਖਲਾ ਲਿਆ। ਉੱਥੇ ਕਿਸੇ ਨੇ ਕਿਹਾ ਕਿ ਮੇਰੀ ਆਵਾਜ਼ ਬਹੁਤ ਪਤਲੀ ਅਤੇ ਕੁੜੀਆਂ ਵਰਗੀ ਹੈ



ਅਤੇ ਇਹ ਕਦੇ ਵੀ ਠੀਕ ਨਹੀਂ ਹੋਵੇਗੀ। ਉਨ੍ਹਾਂ ਨੇ ਮੈਨੂੰ ਇੱਕ ਕਲਾਸ ਵਿੱਚ ਭੇਜਿਆ ਜਿੱਥੇ ਮੈਂ ਆਪਣੀ ਆਵਾਜ਼ ਨੂੰ ਭਾਰੀ ਬਣਾਉਣ ਦਾ ਅਭਿਆਸ ਕੀਤਾ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਕੰਪਿਊਟਰ ਕਲਾਸ ਵਿੱਚ ਜਾ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਨਹੀਂ ਦੱਸਣਾ ਚਾਹੁੰਦਾ ਸੀ।