Miss India Suicide: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ।
ABP Sanjha

Miss India Suicide: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ।

ਸੁਭਾਈ ਘਈ ਦੀ ਫਿਲਮ 'ਤਾਲ' 'ਚ ਕੈਮਿਓ ਰੋਲ ਵਿੱਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਅਸੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ ਦੀ ਗੱਲ ਕਰ ਰਹੇ ਹਾਂ।
ABP Sanjha

ਸੁਭਾਈ ਘਈ ਦੀ ਫਿਲਮ 'ਤਾਲ' 'ਚ ਕੈਮਿਓ ਰੋਲ ਵਿੱਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਅਸੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ ਦੀ ਗੱਲ ਕਰ ਰਹੇ ਹਾਂ।

ਉਨ੍ਹਾਂ 1997 ਵਿੱਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਦਾ ਤਾਜ ਪਹਿਨ ਕੇ ਹਰ ਦਿਲ ਵਿੱਚ ਆਪਣੀ ਥਾਂ ਬਣਾਈ ਸੀ। ਪਰ ਇੱਕ ਦਿਨ ਇਸ ਅਦਾਕਾਰਾ ਨੇ ਮੌਤ ਨੂੰ ਗਲੇ ਲਗਾ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
ABP Sanjha

ਉਨ੍ਹਾਂ 1997 ਵਿੱਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਦਾ ਤਾਜ ਪਹਿਨ ਕੇ ਹਰ ਦਿਲ ਵਿੱਚ ਆਪਣੀ ਥਾਂ ਬਣਾਈ ਸੀ। ਪਰ ਇੱਕ ਦਿਨ ਇਸ ਅਦਾਕਾਰਾ ਨੇ ਮੌਤ ਨੂੰ ਗਲੇ ਲਗਾ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

ਨਫੀਸਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨੀ ਹੀ ਦਲੇਰ ਸੀ ਜਿੰਨੀ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਸੀ। ਆਪਣੇ ਮੰਗੇਤਰ ਦੇ ਨਾਲ, ਉਸਨੇ '2's Company' ਨਾਮ ਦੀ ਇੱਕ ਪ੍ਰੋਗਰਾਮਿੰਗ ਯੂਨਿਟ ਸ਼ੁਰੂ ਕੀਤੀ ਅਤੇ ਇੱਕ ਮੈਗਜ਼ੀਨ 'ਗਰਲਜ਼' ਦਾ ਸੰਪਾਦਨ ਵੀ ਕੀਤਾ।

ਉਸਨੇ ਜਾਨਵਰਾਂ ਦੀ ਭਲਾਈ ਲਈ ਵੀ ਆਵਾਜ਼ ਉਠਾਈ ਅਤੇ 'ਪੇਟਾ' ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ। ਉਹ ਬੈਂਗਲੁਰੂ ਵਿੱਚ 'ਟਾਈਮਜ਼ ਆਫ਼ ਇੰਡੀਆ' ਲਈ ਜਾਨਵਰਾਂ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਲੇਖ ਵੀ ਲਿਖਦੀ ਸੀ।

ABP Sanjha

ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ। ਨਫੀਸਾ ਦਾ ਵਿਆਹ ਕਾਰੋਬਾਰੀ ਗੌਤਮ ਖੰਡੂਜਾ ਨਾਲ ਹੋਣ ਜਾ ਰਿਹਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਗੌਤਮ ਅਜੇ ਵੀ ਕਾਨੂੰਨੀ ਤੌਰ 'ਤੇ ਵਿਆਹਿਆ ਹੋਇਆ ਹੈ,

ABP Sanjha

ਤਾਂ ਉਸ ਦਾ ਦਿਲ ਟੁੱਟ ਗਿਆ। ਖਬਰਾਂ ਮੁਤਾਬਕ ਗੌਤਮ ਨੇ ਨਫੀਸਾ ਨੂੰ ਬਲੈਕਮੇਲ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਇਸ ਟੁੱਟੇ ਭਰੋਸੇ ਅਤੇ ਤਣਾਅ ਨੇ ਉਸ ਦਾ ਜੀਵਨ ਮੁਸ਼ਕਲ ਬਣਾ ਦਿੱਤਾ।

ABP Sanjha

29 ਜੁਲਾਈ 2004 ਨਫੀਸਾ ਜੋਸੇਫ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ, ਜਦੋਂ ਉਸਨੇ ਮੁੰਬਈ ਦੇ ਵਰਸੋਵਾ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ABP Sanjha

ਇਸ ਘਟਨਾ ਤੋਂ ਬਾਅਦ ਉਸ ਦੇ ਮਾਪਿਆਂ ਨੇ ਗੌਤਮ ਖੰਡੂਜਾ 'ਤੇ ਉਨ੍ਹਾਂ ਦੀ ਧੀ ਨੂੰ ਇਸ ਦੁਖਦਾਈ ਸਥਿਤੀ ਵੱਲ ਧੱਕਣ ਦਾ ਦੋਸ਼ ਲਗਾਇਆ। ਹਾਲਾਂਕਿ, ਗੌਤਮ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਹ ਮਾਮਲਾ ਲੰਬੇ ਸਮੇਂ ਤੱਕ ਅਦਾਲਤ 'ਚ ਚੱਲਿਆ।

ABP Sanjha

ਨਫੀਸਾ ਦੀ ਖੁਦਕੁਸ਼ੀ ਨੇ ਸਮਾਜ ਵਿੱਚ ਡੂੰਘੇ ਸਵਾਲ ਖੜ੍ਹੇ ਕੀਤੇ ਹਨ ਕਿ ਮਾਨਸਿਕ ਤਣਾਅ ਅਤੇ ਨਿੱਜੀ ਕਲੇਸ਼ ਇੱਕ ਵਿਅਕਤੀ ਨੂੰ ਕਿਸ ਹੱਦ ਤੱਕ ਤੋੜ ਸਕਦੇ ਹਨ।

ABP Sanjha

ਉਸ ਦੀ ਖੁਦਕੁਸ਼ੀ ਦੇ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਹਰੋਂ ਖੁਸ਼ ਦਿਸਣ ਵਾਲੇ ਲੋਕਾਂ ਦੇ ਅੰਦਰ ਵੀ ਦਰਦ ਅਤੇ ਸੰਘਰਸ਼ ਛੁਪਿਆ ਹੁੰਦਾ ਹੈ।