ਨੋਰਾ ਫਤੇਹੀ ਬਾਲੀਵੁੱਡ 'ਚ ਆਪਣੇ ਕਿਲਰ ਡਾਂਸ ਮੂਵਜ਼ ਅਤੇ ਹੌਟ ਫਿਗਰ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਅਭਿਨੇਤਰੀ ਨੋਰਾ ਫਤੇਹੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਨੋਰਾ ਫਤੇਹੀ ਟ੍ਰੈਡਿਸ਼ਨਲ ਲੁੱਕ 'ਚ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਕਿਸੇ ਬਿਊਟੀ ਕਵੀਨ ਤੋਂ ਘੱਟ ਨਹੀਂ ਲੱਗ ਰਹੀ ਹੈ। ਫੋਟੋਆਂ 'ਚ ਨੋਰਾ ਫਤੇਹੀ ਰੈੱਡ ਕਲਰ ਦੀ ਰਫਲ ਸਾੜ੍ਹੀ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਨੋਰਾ ਫਤੇਹੀ ਨੇ ਇਨ੍ਹਾਂ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਦੇ ਅਤੇ ਸਿਰਫ ਦੋ ਲਾਲ ਗੁਲਾਬ ਦੇ ਸਿੰਬਲ ਦੇ ਨਾਲ ਸ਼ੇਅਰ ਕੀਤਾ ਹੈ। ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ। ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ। ਨੋਰਾ ਫਤੇਹੀ ਕਦੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾਉਂਦੀ ਨਜ਼ਰ ਆਉਂਦੀ ਹੈ। ਨੋਰਾ ਫਤੇਹੀ ਦਾ ਇਹ ਲੁੱਕ ਕਿਸੇ ਵੀ ਪਾਰਟੀ ਅਤੇ ਈਵੈਂਟ ਲਈ ਪਰਫੈਕਟ ਹੈ, ਜਿਸ ਨੂੰ ਤੁਸੀਂ ਵੀ ਅਜ਼ਮਾ ਸਕਦੇ ਹੋ।