ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਹਰੇ ਰੰਗ ਦੇ ਸੂਟ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ। ਫੈਨਜ਼ ਉਸ ਦੀ ਖੂਬਸੂਰਤੀ ਦੀ ਕਾਫੀ ਤਾਰੀਫ ਕਰ ਰਹੇ ਹਨ। ਤੁਸੀਂ ਵੀ ਦੇਖੋ ਤਸਵੀਰਾਂ। ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੇ ਕੰਮ ਦੇ ਦਮ 'ਤੇ ਫਿਲਮ ਇੰਡਸਟਰੀ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਰਕੁਲ ਪ੍ਰੀਤ ਸਿੰਘ ਦੀ ਲੇਟੈਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਮੈਚਿੰਗ ਨੇਕਪੀਸ ਅਤੇ ਨਿਊਡ ਮੇਕਅੱਪ ਨਾਲ ਪੂਰਾ ਕੀਤਾ ਹੈ। ਰਕੁਲ ਪ੍ਰੀਤ ਸਿੰਘ ਨੇ ਆਪਣੀ ਸ਼ਾਨਦਾਰ ਅਦਾਕਾਰੀ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਅਦਾਕਾਰਾ 21 ਫਰਵਰੀ ਨੂੰ ਜੈਕੀ ਭਗਨਾਨੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਦੋਵੇਂ ਡੈਸਟੀਨੇਸ਼ਨ ਵੈਡਿੰਗ ਲਈ ਗੋਆ ਪਹੁੰਚ ਚੁੱਕੇ ਹਨ। ਰਕੁਲ ਆਪਣੇ ਗਲੈਮਰਸ ਅੰਦਾਜ਼ ਲਈ ਮਸ਼ਹੂਰ ਹੈ। ਹਿੰਦੀ ਤੋਂ ਇਲਾਵਾ ਅਭਿਨੇਤਰੀ ਨੇ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।