Salman Khan: ਬਾਲੀਵੁੱਡ ਦਬੰਗ ਯਾਨੀ ਸਲਮਾਨ ਖਾਨ ਦੁਨੀਆ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦੇ ਦਿਲਾ ਵਿੱਚ ਰਾਜ ਕਰਦੇ ਹਨ। ਫਿਲਮਾਂ ਸਣੇ ਉਹ ਆਪਣੀ ਦਰਿਆਦਿਲੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ।



ਇਸ ਵਿਚਾਲੇ ਅਦਾਕਾਰ ਦਾ ਇੱਕ ਨੇਕ ਕੰਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਬੋਨ ਮੈਰੋ ਦਾਨ ਕਰਨ ਵਾਲੇ ਭਾਰਤ ਦੇ ਪਹਿਲੇ ਵਿਅਕਤੀ ਬਣ ਗਏ ਹਨ।



ਜਦੋਂ ਉਨ੍ਹਾਂ ਨੇ ਪੂਜਾ ਨਾਮ ਦੀ ਇੱਕ ਛੋਟੀ ਬੱਚੀ ਨੂੰ ਬੋਨ ਮੈਰੋ ਦਾਨ ਕੀਤਾ। ਜਾਣਕਾਰੀ ਮੁਤਾਬਕ ਸਾਲ 2010 'ਚ ਪੂਜਾ ਨਾਂ ਦੀ ਛੋਟੀ ਬੱਚੀ ਨੂੰ ਬਚਣ ਲਈ ਤੁਰੰਤ ਬੋਨ ਮੈਰੋ ਟਰਾਂਸਪਲਾਂਟ ਦੀ ਲੋੜ ਸੀ।



ਜਦੋਂ ਇਹ ਮਾਮਲਾ ਸਲਮਾਨ ਖਾਨ ਦੇ ਧਿਆਨ ਵਿੱਚ ਆਇਆ ਤਾਂ ਉਹ ਤੁਰੰਤ ਮਦਦ ਕਰਨ ਲਈ ਤਿਆਰ ਹੋ ਗਏ। ਇਸ ਤਰ੍ਹਾਂ ਉਹ ਭਾਰਤ ਦੇ ਪਹਿਲੇ ਬੋਨ ਮੈਰੋ ਡੋਨਰ ਬਣ ਗਏ।



ਇੱਕ ਰਿਪੋਰਟ ਦੇ ਅਨੁਸਾਰ, ਸਲਮਾਨ ਖਾਨ ਦਾ ਬੋਨ ਮੈਰੋ ਦਾਨ ਕਰਨ ਦਾ ਫੈਸਲਾ ਮੈਰੋ ਡੋਨਰ ਰਜਿਸਟਰੀ ਇੰਡੀਆ ਨੂੰ ਲੋੜ ਪੈਣ 'ਤੇ ਮਦਦ ਕਰਨ ਦੇ ਆਪਣੇ ਪਹਿਲੇ ਵਾਅਦੇ ਦੀ ਪਾਲਣਾ ਕਰਦਾ ਹੈ।



ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਨੇ ਵੀ ਇਸ ਨੇਕ ਕਾਰਜ ਵਿੱਚ ਹਿੱਸਾ ਲਿਆ। ਦੱਸ ਦੇਈਏ ਕਿ ਇਸਦੀ ਚਰਚਾ ਹਰ ਪਾਸੇ ਹੋ ਰਹੀ ਹੈ।



ਵਰਕਫਰੰਟ ਦੀ ਗੱਲ ਕਰਿਏ ਤਾਂ ਸਲਮਾਨ ਏ.ਆਰ. ਮੁਰਗਦਾਸ ਦੀ ਫਿਲਮ 'ਸਿਕੰਦਰ' 'ਤੇ ਕੰਮ ਕਰ ਰਹੇ ਹਨ। ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।



ਇਸ ਤੋਂ ਬਾਅਦ ਬ੍ਰੇਕ ਲਿਆ ਗਿਆ। ਹੁਣ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਅਗਸਤ ਦੇ ਅੱਧ ਵਿੱਚ ਸ਼ੁਰੂ ਹੋਵੇਗੀ। ਮੁਰਗਦਾਸ ਚਾਹੁੰਦੇ ਹਨ ਕਿ ਫਿਲਮ ਦੇ ਸਾਰੇ ਵੱਡੇ ਐਕਸ਼ਨ ਸੀਨ ਪਹਿਲਾਂ ਸ਼ੂਟ ਕੀਤੇ ਜਾਣ,



ਉਸ ਤੋਂ ਬਾਅਦ ਡਾਇਲਾਗ ਸੀਨ ਨੂੰ ਨਾਲ-ਨਾਲ ਸ਼ੂਟ ਕੀਤਾ ਜਾਵੇਗਾ। 'ਸਿਕੰਦਰ' 'ਚ ਸਲਮਾਨ ਦੇ ਨਾਲ ਰਸ਼ਮਿਕਾ ਮੰਡਾਨਾ, ਸਤਿਆਰਾਜ ਅਤੇ ਪ੍ਰਤੀਕ ਬੱਬਰ ਨਜ਼ਰ ਆਉਣਗੇ।



ਇਹ ਫਿਲਮ 2025 ਦੀ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਖਬਰਾਂ ਇਹ ਵੀ ਹਨ ਕਿ ਸਲਮਾਨ ਜਲਦ ਹੀ ਐਟਲੀ ਅਤੇ ਸਿਧਾਰਥ ਆਨੰਦ ਨਾਲ ਫਿਲਮ ਕਰਨ ਜਾ ਰਹੇ ਹਨ।