Veteran Actor Death: ਸਿਨੇਮਾ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਗਮ ਵਿੱਚ ਡੁੱਬੇ ਹੋਏ ਹਨ।

Published by: ABP Sanjha

ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਦਰਅਸਲ, ਦਿੱਗਜ ਅਦਾਕਾਰ ਪੁੰਨਪਰਾ ਅੱਪਾਚਨ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

Published by: ABP Sanjha

ਉਦਯੋਗਿਕ ਸੂਤਰਾਂ ਅਨੁਸਾਰ, ਉਹ ਪਿਛਲੇ ਦਿਨੀਂ ਡਿੱਗਣ ਕਾਰਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਸੋਮਵਾਰ ਨੂੰ ਅਲਾਪੁਝਾ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਅਲਾਪੁਝਾ ਜ਼ਿਲ੍ਹੇ ਦੇ ਪੁੰਨਪਰਾ ਦੇ ਰਹਿਣ ਵਾਲੇ ਅੱਪਾਚਨ ਨੇ ਸਾਲ 1965 ਵਿੱਚ ਉਦੈ ਸਟੂਡੀਓ ਦੁਆਰਾ ਨਿਰਮਿਤ ਫਿਲਮ 'ਓਥੇਨੰਤੇ ਮਾਕਨ' (Othenante Makan) ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।

Published by: ABP Sanjha

ਉਨ੍ਹਾਂ ਨੂੰ ਅਸਲ ਪਛਾਣ ਫਿਲਮ 'ਅਨੁਭਵੰਗਲ ਪਾਲੀਚਕਲ' (Anubhavangal Paalichakal) ਤੋਂ ਮਿਲੀ, ਜਿਸ ਵਿੱਚ ਉਨ੍ਹਾਂ ਨੇ ਇੱਕ ਟ੍ਰੇਡ ਯੂਨੀਅਨ ਆਗੂ ਦੀ ਸ਼ਾਨਦਾਰ ਭੂਮਿਕਾ ਨਿਭਾਈ ਸੀ।

Published by: ABP Sanjha

ਅੱਪਾਚਨ 6 ਦਹਾਕਿਆਂ ਦੇ ਅੰਤਰਾਲ ਵਿੱਚ 1000 ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ। ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਸਰਾਹਿਆ ਗਿਆ।

Published by: ABP Sanjha

ਉਨ੍ਹਾਂ ਆਪਣੇ ਦਹਾਕਿਆਂ ਲੰਬੇ ਕਰੀਅਰ ਦੌਰਾਨ ਮਲਿਆਲਮ ਸਿਨੇਮਾ ਦੇ ਸਾਰੇ ਵੱਡੇ ਸੁਪਰਸਟਾਰਾਂ ਨਾਲ ਕੰਮ ਕੀਤਾ। ਉਹ ਜ਼ਿਆਦਾਤਰ ਆਪਣੇ ਖਲਨਾਇਕ ਅਤੇ ਦਮਦਾਰ ਚਰਿੱਤਰ ਰੋਲਾਂ ਲਈ ਜਾਣੇ ਜਾਂਦੇ ਸਨ।

Published by: ABP Sanjha

ਉਨ੍ਹਾਂ ਨੇ ਮਸ਼ਹੂਰ ਨਿਰਦੇਸ਼ਕ ਅਦੂਰ ਗੋਪਾਲਕ੍ਰਿਸ਼ਨਨ ਦੀਆਂ ਕਈ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਵਿੱਚ 'ਕੰਨਿਆਕੁਮਾਰੀ', 'ਪਿਚੀਪੂ', 'ਓਪੋਲ', 'ਕੋਲਿਲਕਮ' ਅਤੇ 'ਅਸਤਰਮ' ਸ਼ਾਮਲ ਹਨ।

Published by: ABP Sanjha

ਉਨ੍ਹਾਂ ਦੀਆਂ ਆਖਰੀ ਫਿਲਮਾਂ ਵਿੱਚੋਂ ਇੱਕ ਸੁਰੇਸ਼ ਗੋਪੀ ਦੀ ਅਦਾਕਾਰੀ ਵਾਲੀ 'ਓਟਾਕੋੰਬਨ' (Ottakkomban) ਸੀ। ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ਕਦੇ ਵੀ ਪਰਦੇ ਉੱਪਰ ਨਹੀਂ ਵੇਖ ਸਕਣਗੇ।

Published by: ABP Sanjha

ਦੱਸ ਦੇਈਏਕ ਕਿ ਮਸ਼ਹੂਰ ਅਦਾਕਾਰ ਅੱਪਾਚਨ ਦੇ ਅਕਾਲ ਚਲਾਣੇ 'ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Published by: ABP Sanjha