Sunita Ahuja on Govinda Affair: ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ।

Published by: ABP Sanjha

ਇੱਕ ਵਾਰ ਤੋਂ ਫਿਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਕਲੇਸ਼ ਨੂੰ ਲੈ ਚਰਚਾ ਛਿੜ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ।

Published by: ABP Sanjha

ਸਾਲ 2025 ਇਸ ਜੋੜੇ ਲਈ ਵਿਵਾਦਾਂ ਅਤੇ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਨੀਤਾ ਨੇ ਗੋਵਿੰਦਾ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਕਥਿਤ ਅਫੇਅਰ ਬਾਰੇ ਹੈਰਾਨੀਜਨਕ ਖੁਲਾਸਾ ਕੀਤਾ ਹੈ।

Published by: ABP Sanjha

ਜਾਣਕਾਰੀ ਅਨੁਸਾਰ ਸੁਨੀਤਾ ਆਹੂਜਾ ਨੇ ਸਾਲ 2025 ਨੂੰ ਇੱਕ 'ਬੁਰਾ ਸਾਲ' ਦੱਸਿਆ ਹੈ, ਕਿਉਂਕਿ ਇਸ ਦੌਰਾਨ ਗੋਵਿੰਦਾ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆਏ।

Published by: ABP Sanjha

ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਗੋਵਿੰਦਾ ਦੇ ਕਿਸੇ ਕੁੜੀ ਨਾਲ ਅਫੇਅਰ ਬਾਰੇ ਪਤਾ ਲੱਗਾ ਹੈ। ਸੁਨੀਤਾ ਨੇ ਦਾਅਵਾ ਕੀਤਾ ਕਿ ਉਹ ਕੁੜੀ ਕੋਈ ਅਦਾਕਾਰਾ ਨਹੀਂ ਹੈ, ਕਿਉਂਕਿ ਅਦਾਕਾਰਾਂ ਅਜਿਹੀਆਂ 'ਗੰਦੀਆਂ ਹਰਕਤਾਂ' ਨਹੀਂ ਕਰਦੀਆਂ।

Published by: ABP Sanjha

ਉਨ੍ਹਾਂ ਮੁਤਾਬਕ ਉਹ ਕੁੜੀ ਗੋਵਿੰਦਾ ਨਾਲ ਪਿਆਰ ਨਹੀਂ ਕਰਦੀ, ਬਲਕਿ ਉਸ ਨੂੰ ਸਿਰਫ਼ ਗੋਵਿੰਦਾ ਦਾ ਪੈਸਾ ਚਾਹੀਦਾ ਹੈ। ਇਹ ਸਾਲ ਭਲੇ ਹੀ ਸੁਨੀਤਾ ਆਹੂਜਾ ਦੀ ਨਿੱਜੀ ਜ਼ਿੰਦਗੀ ਵਿੱਚ ਤਣਾਅ ਰਿਹਾ, ਪਰ ਸੁਨੀਤਾ ਲਈ ਪੇਸ਼ੇਵਰ ਤੌਰ 'ਤੇ ਇਹ ਸਾਲ ਚੰਗਾ ਰਿਹਾ ਹੈ।

Published by: ABP Sanjha

ਉਨ੍ਹਾਂ ਨੇ 2025 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲ ਰਿਹਾ ਹੈ। ਇਸਦੇ ਨਾਲ ਹੀ ਸੁਨੀਤਾ ਨੇ ਆਉਣ ਵਾਲੇ ਸਾਲ 2026 ਲਈ ਕੁਝ ਖਾਸ ਇੱਛਾਵਾਂ ਪ੍ਰਗਟ ਕੀਤੀਆਂ ਹਨ...

Published by: ABP Sanjha

ਉਹ ਚਾਹੁੰਦੇ ਹਨ ਕਿ ਗੋਵਿੰਦਾ ਦੀ ਜ਼ਿੰਦਗੀ ਨਾਲ ਜੁੜੇ ਸਾਰੇ ਵਿਵਾਦ ਖ਼ਤਮ ਹੋ ਜਾਣ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਆਵੇ। ਉਨ੍ਹਾਂ ਉਮੀਦ ਜਤਾਈ ਕਿ ਗੋਵਿੰਦਾ ਨੂੰ ਜਲਦੀ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਵਿੱਚ ਸਿਰਫ਼ ਤਿੰਨ ਔਰਤਾਂ- ਮਾਂ, ਪਤਨੀ ਅਤੇ ਧੀ ਹੀ ਜ਼ਰੂਰੀ ਹਨ।

Published by: ABP Sanjha

ਸੁਨੀਤਾ ਚਾਹੁੰਦੀ ਹੈ ਕਿ ਗੋਵਿੰਦਾ ਆਪਣੀਆਂ ਅੱਖਾਂ ਤੋਂ 'ਚਸ਼ਮਾ' ਉਤਾਰ ਕੇ ਸਿਰਫ਼ ਆਪਣੇ ਕੰਮ 'ਤੇ ਧਿਆਨ ਦੇਣ। ਇਸ ਤੋਂ ਇਲਾਵਾ ਉਹ 2026 ਵਿੱਚ ਮੁੰਬਈ ਵਿੱਚ ਆਪਣਾ ਘਰ, ਇੱਕ ਚੰਗੀ ਕਾਰ ਅਤੇ ਲਗਾਤਾਰ ਕੰਮ ਮਿਲਣ ਦੀ ਦੁਆ ਵੀ ਕਰ ਰਹੀ ਹੈ।

Published by: ABP Sanjha