Influencer Speak on MMS Video Leak: ਸੋਸ਼ਲ ਮੀਡੀਆ ਉੱਪਰ ਮਸ਼ਹੂਰ ਗੇਮਿੰਗ ਇੰਨਫਲੂਇੰਸਰਾਂ ਵਿੱਚੋਂ ਇੱਕ ਪਾਇਲ ਗੇਮਿੰਗ ਹਾਲ ਹੀ ਵਿੱਚ ਇੱਕ ਆਨਲਾਈਨ ਵਿਵਾਦ ਕਾਰਨ ਚਰਚਾ ਵਿੱਚ ਆ ਗਈ ਹੈ।

Published by: ABP Sanjha

ਸੋਸ਼ਲ ਮੀਡੀਆ ’ਤੇ ਇੱਕ MMS ਵੀਡੀਓ ਵਾਇਰਲ ਹੋਇਆ, ਜਿਸ ਨਾਲ ਗਲਤ ਤਰੀਕੇ ਨਾਲ ਪਾਇਲ ਦਾ ਨਾਮ ਜੋੜਿਆ ਗਿਆ। ਬਿਨਾਂ ਕਿਸੇ ਪੁਸ਼ਟੀ ਜਾਂ ਸਬੂਤ ਦੇ ਕਈ ਯੂਜ਼ਰਾਂ ਨੇ ਅਟਕਲਾਂ ਲਗਾਈਆਂ ਕਿ ਵੀਡੀਓ ਵਿੱਚ ਦਿਖ ਰਹੀ ਔਰਤ ਪਾਇਲ ਹੈ।

Published by: ABP Sanjha

ਜਿਸ ਨਾਲ ਹਰ ਪਾਸੇ ਹਲਚਲ ਮੱਚ ਗਈ। ਫਿਲਹਾਲ ਇਸ ਵਾਇਰਲ ਹੋ ਰਹੇ ਵੀਡੀਓ ਉੱਪਰ ਗੇਮਿੰਗ ਸਟਾਰ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਇਸ ਮਾਮਲੇ ’ਤੇ ਪਾਇਲ ਨੇ ਬੁੱਧਵਾਰ...

Published by: ABP Sanjha

17 ਦਸੰਬਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਸਾਫ਼ ਕੀਤਾ ਕਿ ਵਾਇਰਲ ਵੀਡੀਓ ਵਿੱਚ ਦਿਖ ਰਹੀ ਔਰਤ ਉਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦਾ ਉਨ੍ਹਾਂ ਦੀ ਜ਼ਿੰਦਗੀ, ਪਸੰਦ ਜਾਂ ਪਛਾਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ...

Published by: ABP Sanjha

...ਅਤੇ ਉਨ੍ਹਾਂ ਦੇ ਨਾਮ ਅਤੇ ਤਸਵੀਰ ਦੇ ਗਲਤ ਇਸਤੇਮਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਾਇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਤੌਰ ’ਤੇ ਉਹ ਨਕਾਰਾਤਮਕਤਾ ’ਤੇ ਚੁੱਪ ਰਹਿਣ ’ਚ ਵਿਸ਼ਵਾਸ ਕਰਦੀ ਹੈ...

Published by: ABP Sanjha

ਪਰ ਇਹ ਮਾਮਲਾ ਸਪਸ਼ਟਤਾ ਅਤੇ ਆਵਾਜ਼ ਉਠਾਉਣ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦਾ ਕੰਟੈਂਟ ਹਾਨੀ-ਰਹਿਤ ਨਹੀਂ, ਸਗੋਂ ਬਹੁਤ ਨੁਕਸਾਉਣ ਪਹੁੰਚਾਉਣ ਵਾਲਾ ਹੈ, ਜੋ ਕਈ ਔਰਤਾਂ ਦੀ ਅਕਸ ਨੂੰ ਨੁਕਸਾਨ ਪਹੁੰਚਾਉਂਦਾ ਹੈ।

Published by: ABP Sanjha

25 ਸਾਲਾ ਪਾਇਲ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਗਰੀ ਨੂੰ ਕਿਸੇ ਵੀ ਰੂਪ ਵਿੱਚ ਸਾਂਝਾ ਨਾ ਕਰਨ ਅਤੇ ਅਟਕਲਾਂ ਤੋਂ ਬਚਣ।

Published by: ABP Sanjha

ਨਾਲ ਹੀ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਸਮਰਥਨ ਅਤੇ ਭਰੋਸਾ ਜਤਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ।

Published by: ABP Sanjha