Shatrughan Sinha: ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਪਿਤਾ ਅਤੇ ਦਿੱਗਜ ਅਦਾਕਾਰ ਸ਼ਤਰੂਘਨ ਸਿਨਹਾ ਹਸਪਤਾਲ ਵਿੱਚ ਦਾਖ਼ਲ ਹਨ।



ਆਪਣੀ ਧੀ ਦੇ ਵਿਆਹ ਤੋਂ ਦੋ ਦਿਨ ਬਾਅਦ ਹੀ ਉਹ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਪਹੁੰਚੇ ਅਤੇ ਅਜੇ ਵੀ ਉੱਥੇ ਹੀ ਹਨ।



ਹੁਣ ਸ਼ਤਰੂਘਨ ਦੇ ਅਚਾਨਕ ਹਸਪਤਾਲ ਵਿੱਚ ਦਾਖ਼ਲ ਹੋਣ ਦਾ ਅਸਲ ਕਾਰਨ ਸਾਹਮਣੇ ਆਇਆ ਹੈ।



ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਵਿਆਹ ਤੋਂ ਦੋ ਦਿਨ ਬਾਅਦ 25 ਜੂਨ ਨੂੰ ਸ਼ਤਰੂਘਨ ਸਿਨਹਾ ਘਰ ਦੇ ਡਾਇਨਿੰਗ ਰੂਮ 'ਚ ਫਿਸਲ ਗਏ,



ਜਿਸ ਕਾਰਨ ਉਨ੍ਹਾਂ ਦੀਆਂ ਪਸਲੀਆਂ ਤੇ ਸੱਟ ਲੱਗ ਗਈ ਸੀ ਅਤੇ ਉਹ ਰੁਟੀਨ ਚੈੱਕਅਪ ਲਈ ਹਸਪਤਾਲ ਗਏ ਸਨ। ਪਰ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਹੋਣ ਦਾ ਫੈਸਲਾ ਕੀਤਾ।



ਜ਼ੂਮ ਦੀ ਰਿਪੋਰਟ ਦੇ ਮੁਤਾਬਕ, ਸ਼ਤਰੂਘਨ ਸਿਨਹਾ ਦੇ ਘਰ ਵਿੱਚ ਡਾਇਨਿੰਗ ਰੂਮ ਵਿੱਚ ਸੋਫਾ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਜਗ੍ਹਾਂ ਉੱਪਰ ਹੈ। ਉਹ ਉੱਥੇ ਆਰਾਮ ਨਾਲ ਬੈਠ ਕੇ ਟੀਵੀ ਦੇਖਦੇ ਹਨ।



ਇਹ ਉਹ ਥਾਂ ਹੈ ਜਿੱਥੇ ਉਹ ਮੀਡੀਆ ਵਾਲਿਆਂ ਨੂੰ ਇੰਟਰਵਿਊ ਦਿੰਦੇ ਹਨ। 25 ਜੂਨ ਨੂੰ ਵੀ ਉਹ ਉਸੇ ਸੋਫੇ 'ਤੇ ਬੈਠੇ ਹੋਏ ਸੀ ਅਤੇ ਜਦੋਂ ਉਹ ਇੱਥੋਂ ਉੱਠਣ ਲੱਗੇ ਸੀ ਤਾਂ ਉਨ੍ਹਾਂ ਦਾ ਪੈਰ ਕਾਲੀ ਦੇ ਕੋਨੇ 'ਚ ਫਸ ਗਿਆ ਅਤੇ ਉਹ ਡਿੱਗਣ ਤੋਂ ਬਚ ਗਏ।



ਬੇਟੀ ਸੋਨਾਕਸ਼ੀ ਉਨ੍ਹਾਂ ਦੇ ਨਾਲ ਸੀ, ਜਿਸ ਨੇ ਤੁਰੰਤ ਉਨ੍ਹਾਂ ਨੂੰ ਸੰਭਾਲ ਲਿਆ। ਉਨ੍ਹਾਂ ਨੂੰ ਤੁਰੰਤ ਮੈਡਿਕਲ ਅਟੈਂਸ਼ਨ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਆਰਾਮ ਮਹਿਸੂਸ ਕੀਤਾ।



ਪਰ ਅਗਲੀ ਸਵੇਰ ਉਨ੍ਹਾਂ ਆਪਣੀਆਂ ਪਸਲੀਆਂ ਵਿੱਚ ਦਰਦ ਮਹਿਸੂਸ ਕੀਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਸਲਾਹ ਦਿੱਤੀ।



ਹਸਪਤਾਲ 'ਚ ਜਦੋਂ ਸ਼ਤਰੂਘਨ ਸਿਨਹਾ ਦਾ ਰੁਟੀਨ ਚੈਕਅੱਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਤਿਲਕਣ ਕਾਰਨ ਉਨ੍ਹਾਂ ਦੀਆਂ ਪਸਲੀਆਂ 'ਤੇ ਸੱਟ ਲੱਗੀ ਹੈ।



ਇਸੇ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸ਼ਤਰੂਘਨ ਸਿਨਹਾ ਨੂੰ 1 ਜੁਲਾਈ ਯਾਨੀ ਕੱਲ੍ਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।