Gurucharan Singh: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਉਰਫ਼ ਗੁਰਚਰਨ ਸਿੰਘ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫੈਨਜ਼ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸੋਢੀ ਆਪਣੇ ਘਰ ਪਰਤ ਆਏ ਹਨ। ਉਹ 25 ਦਿਨਾਂ ਤੋਂ ਲਾਪਤਾ ਚੱਲ ਰਹੇ ਸੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਨੇ ਦਿੱਲੀ ਪੁਲਿਸ ਕੋਲ ਗੁੰਮਸ਼ੁਦਗੀ ਦੀ ਐਫਆਈਆਰ ਦਰਜ ਕਰਵਾਈ ਸੀ। ਗੁਰਚਰਨ ਖੁਦ ਕਈ ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਘਰ ਪਰਤਿਆ। ਉਨ੍ਹਾਂ ਦਾ ਅਚਾਨਕ ਗਾਇਬ ਹੋਣਾ ਹੈਰਾਨ ਕਰਨ ਵਾਲਾ ਸੀ। ਆਖਿਰ ਉਹ ਅਚਾਨਕ ਕਿਉਂ ਗਾਇਬ ਹੋਏ, ਇਸਦਾ ਸੋਢੀ ਵੱਲੋਂ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। ਵਾਪਸ ਆਉਣ 'ਤੇ ਪੁਲਿਸ ਨੇ ਗੁਰਚਰਨ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਦੁਨਿਆਵੀ ਜੀਵਨ ਨੂੰ ਤਿਆਗ ਕੇ ਧਾਰਮਿਕ ਯਾਤਰਾ 'ਤੇ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਅੰਮ੍ਰਿਤਸਰ, ਫਿਰ ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਕਈ ਦਿਨ ਠਹਿਰੇ। ਫਿਰ ਉਸਨੂੰ ਅਹਿਸਾਸ ਹੋਇਆ ਕਿ ਉਸਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਇਸ ਲਈ ਉਹ ਘਰ ਵਾਪਸ ਆ ਗਿਆ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਗੁਰਚਰਨ ਸਿੰਘ ਮੁੰਬਈ ਜਾਣ ਲਈ ਘਰੋਂ ਨਿਕਲੇ ਸਨ। ਪਰ ਉਸ ਦੇ ਲਾਪਤਾ ਹੋਣ ਦੀ ਖ਼ਬਰ 26 ਅਪ੍ਰੈਲ ਨੂੰ ਸਾਹਮਣੇ ਆਈ ਸੀ। ਪਿਤਾ ਨੇ ਆਪਣੇ ਬੇਟੇ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਇਸ ਨੂੰ ਅਗਵਾ ਮੰਨਦਿਆਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਗੁਰੂਚਰਨ 24 ਅਪ੍ਰੈਲ ਤੱਕ ਦਿੱਲੀ 'ਚ ਮੌਜੂਦ ਸੀ। ਇਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਉਹ ਜਲਦੀ ਹੀ ਵਿਆਹ ਕਰਨ ਵਾਲੇ ਸਨ। ਇਸ ਦੌਰਾਨ ਉਹ ਆਰਥਿਕ ਤੰਗੀ 'ਚੋਂ ਵੀ ਲੰਘ ਰਿਹਾ ਸੀ। ਜਾਂਚ ਦੌਰਾਨ ਪੁਲਿਸ ਨੂੰ ਗੁਰਚਰਨ ਦੇ ਦੱਸ ਤੋਂ ਵੱਧ ਵਿੱਤੀ ਖਾਤੇ ਮਿਲੇ ਹਨ। ਇੰਨਾ ਹੀ ਨਹੀਂ ਉਸਦੇ ਇੱਕ ਤੋਂ ਵੱਧ ਜੀਮੇਲ ਖਾਤੇ ਵੀ ਪਾਏ ਗਏ ਸਨ। ਪੁਲਿਸ ਨੂੰ ਨਜ਼ਦੀਕੀ ਲੋਕਾਂ ਅਤੇ ਡਿਜੀਟਲ ਜਾਂਚ ਤੋਂ ਬਾਅਦ ਮਿਲੇ ਤੱਥਾਂ ਤੋਂ ਪਤਾ ਲੱਗਾ ਹੈ ਕਿ ਗੁਰੂਚਰਨ ਦਾ ਝੁਕਾਅ ਧਰਮ ਵੱਲ ਵੱਧ ਰਿਹਾ ਸੀ।