Honey Singh Live Show Controversy: ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਵੱਡੇ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਿੱਲੀ ਵਿੱਚ ਹੋਏ ਇੱਕ ਲਾਈਵ ਕੰਸਰਟ ਦੌਰਾਨ ਹਨੀ ਸਿੰਘ ਨੇ...

Published by: ABP Sanjha

ਸਟੇਜ ਤੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੀ ਠੰਡ ਅਤੇ 'ਇੰਟੀਮੇਸੀ' ਨੂੰ ਲੈ ਕੇ ਬੇਹੱਦ ਭੱਦੇ ਅਤੇ ਆਪੱਤੀਜਨਕ ਕਮੈਂਟ ਕੀਤੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ...

Published by: ABP Sanjha

ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਵਿੱਚ ਹਨੀ ਸਿੰਘ ਦਿੱਲੀ ਦੀ ਕੜਾਕੇ ਦੀ ਠੰਡ ਦਾ ਜ਼ਿਕਰ ਕਰਦੇ ਹੋਏ ਅਚਾਨਕ ਸੀਮਾਵਾਂ ਲੰਘ ਗਏ...

Published by: ABP Sanjha

ਅਤੇ ਅਜਿਹੀ ਗੱਲ ਕਹੀ ਜਿਸ ਨੂੰ ਕਈਆਂ ਨੇ ਗੰਦਾ ਅਤੇ ਭੱਦਾ ਦੱਸਿਆ ਹੈ। ਉਨ੍ਹਾਂ ਨੇ ਠੰਡ ਵਿੱਚ 'ਇੰਟੀਮੇਟ' ਹੋਣ ਬਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ, ਜਿਸ 'ਤੇ ਸੋਸ਼ਲ ਮੀਡੀਆ ਯੂਜ਼ਰਸ ਭੜਕ ਉੱਠੇ ਹਨ।

Published by: ABP Sanjha

ਹਾਲਾਂਕਿ ਕੰਸਰਟ ਵਿੱਚ ਮੌਜੂਦ ਕਈ ਲੋਕ ਉਨ੍ਹਾਂ ਦੀਆਂ ਗੱਲਾਂ 'ਤੇ ਹੱਸਦੇ ਅਤੇ ਹੂਟਿੰਗ ਕਰਦੇ ਸੁਣਾਈ ਦਿੱਤੇ, ਪਰ ਹੁਣ ਹਨੀ ਸਿੰਘ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Published by: ABP Sanjha

ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਹਨੀ ਸਿੰਘ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜ਼ਰਸ ਨੇ ਇਸ ਨੂੰ 'ਘਟੀਆ' ਅਤੇ 'ਸਟੇਜ ਐਟੀਕੇਟ' (ਸ਼ਿਸ਼ਟਾਚਾਰ) ਦੇ ਖਿਲਾਫ ਦੱਸਿਆ ਹੈ।

Published by: ABP Sanjha

ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਸਵਾਲ ਚੁੱਕ ਦਿੱਤੇ ਹਨ ਕਿ 'ਕੀ ਇਹ ਸਭ ਨਸ਼ੇ ਦਾ ਅਸਰ ਹੈ?' ਯੂਜ਼ਰਸ ਦਾ ਕਹਿਣਾ ਹੈ ਕਿ ਹਨੀ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਨਸ਼ਾ ਛੱਡ ਦਿੱਤਾ ਹੈ, ਪਰ ਸਟੇਜ 'ਤੇ ਉਨ੍ਹਾਂ ਦੀ ਬੋਲੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ।

Published by: ABP Sanjha

ਲੋਕਾਂ ਮੁਤਾਬਕ ਇੱਕ ਵੱਡੇ ਕਲਾਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ ਪੈਂਦਾ ਹੈ।

Published by: ABP Sanjha

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਨੀ ਸਿੰਘ ਆਪਣੇ ਬੋਲਾਂ ਜਾਂ ਬਿਆਨਾਂ ਕਾਰਨ ਵਿਵਾਦਾਂ ਵਿੱਚ ਆਏ ਹੋਣ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਨਾਗਿਨ' ਗਾਣੇ 'ਤੇ ਵੀ ਵਿਵਾਦ ਹੋ ਚੁੱਕਾ ਹੈ ਅਤੇ ਭਾਜਪਾ ਨੇਤਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਸੀ।

Published by: ABP Sanjha

ਹਨੀ ਸਿੰਘ ਪਹਿਲਾਂ ਵੀ ਨਸ਼ੇ ਦੀ ਆਦਤ ਕਾਰਨ ਸਿਖਰ 'ਤੇ ਹੋਣ ਦੇ ਬਾਵਜੂਦ ਇੰਡਸਟਰੀ ਤੋਂ ਦੂਰ ਜਾ ਚੁੱਕੇ ਹਨ।

Published by: ABP Sanjha