Payal Malik: 'ਬਿੱਗ ਬੌਸ ਓਟੀਟੀ 3' ਇਨ੍ਹੀਂ ਦਿਨੀਂ ਹਰ ਪਾਸੇ ਛਾਇਆ ਹੋਇਆ ਹੈ। ਦੱਸ ਦੇਈਏ ਕਿ ਇਸ ਸ਼ੋਅ ਵਿੱਚ ਪਹਿਲੀ ਵਾਰ ਇੱਕ ਸ਼ਖਸ਼ ਆਪਣੀਆਂ ਦੋ ਪਤਨੀਆਂ ਨਾਲ ਕੰਟੇਸਟੇਂਟ ਬਣ ਪੁੱਜਿਆ।



ਦਰਅਸਲ, ਇੱਥੇ ਯੂਟਿਊਬਰ ਅਰਮਾਨ ਮਲਿਕ ਦੀ ਗੱਲ ਹੋ ਰਹੀ ਹੈ। ਜੋ ਕਿ ਆਪਣੀ ਪਤਨੀ ਪਾਇਲ ਅਤੇ ਕ੍ਰੀਤਿਕਾ ਨਾਲ ਸ਼ੋਅ ਦਾ ਹਿੱਸਾ ਬਣਿਆ।



ਹਾਲਾਂਕਿ ਯੂਟਿਊਬਰ ਦੀ ਪਤਨੀ ਪਾਇਲ ਮਲਿਕ ਦਾ ਸਫ਼ਰ ਖ਼ਤਮ ਹੋ ਗਿਆ ਹੈ। ਬਿੱਗ ਬੌਸ ਓਟੀਟੀ 3 ਦੇ ਘਰ ਵਿੱਚ ਆਪਣੀਆਂ ਦੋ ਪਤਨੀਆਂ ਨਾਲ ਐਂਟਰੀ ਕਰਨ ਵਾਲੇ ਅਰਮਾਨ ਮਲਿਕ ਗੇਮ ਸ਼ੋਅ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।



ਨਾਲ ਹੀ 'ਬਿੱਗ ਬੌਸ' ਦੇ ਘਰ ਦੇ ਅੰਦਰ ਅਤੇ ਬਾਹਰ, ਅਰਮਾਨ ਦੀ ਪਹਿਲੀ ਪਤਨੀ ਪਾਇਲ ਤੋਂ ਸਿਰਫ ਇੱਕ ਹੀ ਸਵਾਲ ਪੁੱਛਿਆ ਜਾ ਰਿਹਾ ਹੈ



ਅਤੇ ਉਹ ਸਵਾਲ ਹੈ ਕਿ ਪਾਇਲ ਨੇ ਉਸ ਨਾਲ ਧੋਖਾ ਕਰਨ ਵਾਲੇ ਆਪਣੇ ਪਤੀ ਨੂੰ ਕਿਉਂ ਮੁਆਫ ਕੀਤਾ? ਬਿੱਗ ਬੌਸ ਦੇ ਘਰ ਤੋਂ ਬਾਹਰ ਹੋਣ ਤੋਂ ਬਾਅਦ,



ਇੱਕ ਖਾਸ ਗੱਲਬਾਤ ਦੌਰਾਨ ਪਾਇਲ ਨੇ ਦੱਸਿਆ ਕਿ ਉਸਨੇ ਧੋਖਾ ਦੇਣ ਦੇ ਬਾਵਜੂਦ ਆਪਣੇ ਪਤੀ ਦੇ ਅਪਰਾਧ ਨੂੰ ਕਿਉਂ ਮਾਫ਼ ਕੀਤਾ।



ਪਾਇਲ ਮਲਿਕ ਨੇ ਕਿਹਾ, 'ਜਦੋਂ ਸਾਡੀ ਜ਼ਿੰਦਗੀ 'ਚ ਇਹ ਸਭ ਹੋਇਆ, ਅਸੀਂ ਸੋਸ਼ਲ ਮੀਡੀਆ 'ਤੇ ਨਹੀਂ ਸੀ ਅਤੇ ਮੈਨੂੰ ਅਰਮਾਨ ਜੀ ਦੇ ਪਾਇਲ ਨਾਲ ਵਿਆਹ ਨੂੰ ਸਵੀਕਾਰ ਕਰਨ 'ਚ ਇਕ ਦਿਨ ਨਹੀਂ ਸਗੋਂ ਇਕ ਸਾਲ ਲੱਗਾ।



ਮੈਂ ਆਪਣੇ ਪਤੀ ਨੂੰ ਛੱਡ ਚੁੱਕੀ ਸੀ, ਜਦੋਂ ਉਸਨੇ ਕ੍ਰਿਤਿਕਾ ਨਾਲ ਦੂਜਾ ਵਿਆਹ ਕੀਤਾ ਸੀ, ਕਿਉਂਕਿ ਕਿਸੇ ਵੀ ਔਰਤ ਲਈ ਆਪਣੇ ਪਤੀ ਨੂੰ ਸਾਂਝਾ ਕਰਨਾ ਕੋਈ ਆਸਾਨ ਗੱਲ ਨਹੀਂ ਹੈ।



ਇਸ ਰਿਸ਼ਤੇ ਨੂੰ ਸਵੀਕਾਰ ਕਰਨ ਵਿੱਚ ਮੈਨੂੰ ਇੱਕ ਸਾਲ ਲੱਗ ਗਿਆ ਅਤੇ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮੇਰਾ ਬੇਟਾ ਸੀ।



ਅਰਮਾਨ ਆਪਣੇ ਪੁੱਤਰ ਦੇ ਪਿਆਰ ਲਈ ਤਰਸ ਗਏ ਸੀ ਅਤੇ ਮੇਰਾ ਪੁੱਤਰ ਚਿਕੂ ਆਪਣੇ ਪਿਤਾ ਦੇ ਪਿਆਰ ਲਈ ਤਰਸਦਾ ਸੀ। ਮੈਂ ਵੀ ਅਰਮਾਨ ਜੀ ਨੂੰ ਬਹੁਤ ਪਿਆਰ ਕਰਦੀ ਸੀ।



ਪਾਇਲ ਨੇ ਅੱਗੇ ਕਿਹਾ, 'ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦਾ ਦੂਜਾ ਕਾਰਨ ਸਪੋਰਟ ਸੀ। ਮੈਨੂੰ ਨਾ ਤਾਂ ਮੇਰੇ ਪਰਿਵਾਰ ਦਾ ਸਹਾਰਾ ਸੀ ਅਤੇ ਨਾ ਹੀ ਕੋਈ ਭਾਵਨਾਤਮਕ ਸਹਾਰਾ।



ਮੈਂ ਆਰਥਿਕ ਤੌਰ 'ਤੇ ਵੀ ਸਮਰੱਥ ਨਹੀਂ ਸੀ। ਮੇਰੇ ਬੇਟੇ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਸੀ ਇਸ ਲਈ ਮੈਂ ਅਰਮਾਨ ਜੀ ਨੂੰ ਮੁਆਫ ਕਰ ਦਿੱਤਾ।