ਸਰਕਾਰ ਦੇ ਉਨ੍ਹਾਂ ਐਲਾਨਾਂ 'ਤੇ ਨਜ਼ਰ ਮਾਰਾਂਗੇ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ।
ਕ੍ਰਿਪਟੋਕਰੰਸੀ ਵੇਚਣ ਤੋਂ ਹੋਣ ਵਾਲੀ ਆਮਦਨ 'ਤੇ 30 ਪ੍ਰਤੀਸ਼ਤ ਦਾ ਟੈਕਸ ਅਦਾ ਕਰਨਾ ਹੋਵੇਗਾ।
ਪੈਸਾ ਜੁਟਾਉਣ ਲਈ ਗ੍ਰੀਨ ਬਾਂਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2022-23 ਲਈ ਪੂੰਜੀਗਤ ਖਰਚਿਆਂ ਲਈ ਅਲਾਟਮੈਂਟ 35.4 ਫੀਸਦੀ ਤੋਂ ਵਧਾ ਕੇ 7.5 ਲੱਖ ਕਰੋੜ ਰੁਪਏ ਕੀਤੀ ਜਾ ਰਹੀ ਹੈ।
ਸਰਕਾਰੀ ਕਰਮਚਾਰੀਆਂ ਨੂੰ ਰਾਸ਼ਟਰੀ ਪੈਨਸ਼ਨ ਯੋਜਨਾ (NPS) ਵਿੱਚ ਯੋਗਦਾਨ 'ਤੇ ਰਾਹਤ ਦਿੱਤੀ ਗਈ । NPS ਵਿੱਚ ਕੇਂਦਰ ਅਤੇ ਰਾਜ ਦਾ ਯੋਗਦਾਨ ਹੁਣ 10% ਦੀ ਬਜਾਏ 14% ਹੋਵੇਗਾ।
ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਇੱਕ ਹੋਰ ਮੌਕਾ ਮਿਲੇਗਾ
ਸਰਕਾਰ ਦੇ ਬਜਟ ਵਿੱਚ ਅੰਗਹੀਣਾਂ ਲਈ ਵਿਸ਼ੇਸ਼ ਐਲਾਨ ਹੈ। ਅਪਾਹਜ ਵਿਅਕਤੀਆਂ ਲਈ ਟੈਕਸ 'ਚ ਰਾਹਤ ਦਿੱਤੀ ਗਈ ਹੈ
ਅਪਾਹਜ ਆਸ਼ਰਿਤਾਂ ਲਈ ਸਾਲਾਨਾ ਜਾਂ ਇਕਮੁਸ਼ਤ ਪ੍ਰੀਮੀਅਮ ਦੀ ਅਦਾਇਗੀ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਜੀਵਨ ਭਰ ਲਈ ਛੋਟ ਦਿੱਤੀ ਜਾਵੇਗੀ।