ਅੱਜ ਸੰਸਦ (Parliament) ਦਾ ਬਜਟ ਸੈਸ਼ਨ (Budget Session 2022) ਸ਼ੁਰੂ ਹੋ ਗਿਆ ਇਸ ਦੀ ਸ਼ੁਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਦੇ ਭਾਸ਼ਣ ਨਾਲ ਹੋਈ ਰਾਸ਼ਟਰਪਤੀ ਦੇ ਸੰਬੋਧਨ ਤੋਂ ਬਾਅਦ ਲੋਕਸਭਾ (Lok Sabha) 'ਚ ਆਰਥਿਕ ਸਰਵੇਖਣ (Economic Survey) ਪੇਸ਼ ਕੀਤਾ ਗਿਆ ਵਿੱਤ ਮੰਤਰੀ ਨੇ ਆਰਥਿਕ ਸਰਵੇਖਣ ਪੇਸ਼ ਕੀਤਾ ਕੱਲ੍ਹ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2022-23 ਦਾ ਬਜਟ ਪੇਸ਼ ਕਰਨਗੇ। ਵਿੱਤੀ ਸਾਲ 2021-22 ਵਿੱਚ ਦੇਸ਼ ਦੀ ਅਸਲ ਜੀਡੀਪੀ ਗਰੋਥ ਦਰ 9.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਇਸ ਤੋਂ ਇਲਾਵਾ ਵਿੱਤੀ ਸਾਲ 2022-23 ਲਈ ਦੇਸ਼ ਦੀ ਅਰਥਵਿਵਸਥਾ ਦੇ 8-8.5 ਫੀਸਦੀ ਦੀ ਦਰ ਨਾਲ ਜੀਡੀਪੀ ਵਿਕਾਸ ਦਰ ਹਾਸਲ ਕਰਨ ਦਾ ਅਨੁਮਾਨ ਹੈ। ਖੇਤੀਬਾੜੀ, ਉਦਯੋਗਿਕ ਅਤੇ ਸੇਵਾ ਖੇਤਰਾਂ ਦਾ ਗਰੋਥ ਅਨੁਮਾਨ ਵਿੱਤੀ ਸਾਲ 2021-22 'ਚ ਖੇਤੀ ਖੇਤਰ ਦੀ ਵਿਕਾਸ ਦਰ 3.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਇਸ ਤੋਂ ਇਲਾਵਾ ਉਦਯੋਗਿਕ ਖੇਤਰ 'ਚ 11.8 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ ਇਸ ਦੇ ਨਾਲ ਹੀ ਸੇਵਾ ਖੇਤਰ ਦੀ ਵਿਕਾਸ ਦਰ 8.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।