ਮਿਲਕ-ਓਟਮੀਲ ਤੇ ਓਟਸ-
ਨਾਸ਼ਤੇ ਵਿੱਚ ਰੋਜ਼ ਦੁੱਧ ਦਾ ਦਲੀਆ ਜਾਂ ਮਿੱਠੀ ਜਵੀ ਦੀ ਵਰਤੋਂ ਜਰੂਰ ਕਰੋ ।
ਦੁੱਧ ਤੇ ਸ਼ਹਿਦ -
ਜੇਕਰ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਦੁੱਧ ਦੇ ਨਾਲ ਸ਼ਹਿਦ ਪੀਓ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧੇਗਾ।
ਕਿਸ਼ਮਿਸ਼-
10 ਗ੍ਰਾਮ ਕਿਸ਼ਮਿਸ਼ ਨੂੰ ਦੁੱਧ ਵਿੱਚ ਭਿਓ ਦੇਵੋ। ਇਸ ਦੁੱਧ ਨੂੰ ਉਬਾਲੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।
ਬੀਨਜ਼-
ਤੁਸੀਂ ਬੀਨਜ਼ ਨੂੰ ਸਬਜ਼ੀ ਜਾਂ ਸਲਾਦ ਦੇ ਰੂਪ ਵਿੱਚ ਖਾ ਸਕਦੇ ਹੋ। ਬੀਨਜ਼ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਭਾਰ ਵਧਾਉਣ ਵਿੱਚ ਸਹਾਇਤਾ ਕਰਦੇ ਹਨ।
ਜੌਂ -
ਜੌਂ ਖਾਣ ਨਾਲ ਭਾਰ ਵੀ ਵਧਦਾ ਹੈ। ਦੁੱਧ ਵਿੱਚ ਇਸ ਜੌਂ ਮਿਲਾ ਕੇ ਖੀਰ ਬਣਾਉ। 2-3 ਮਹੀਨਿਆਂ ਤੱਕ ਅਜਿਹਾ ਕਰਨ ਨਾਲ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਵੇਗਾ।
ਕੇਲਾ -
ਭਾਰ ਵਧਾਉਣ ਲਈ ਕੇਲੇ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉ। ਜੇ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ਵਿੱਚ ਘੱਟੋ-ਘੱਟ 3-4 ਕੇਲੇ ਜ਼ਰੂਰ ਖਾਣੇ ਚਾਹੀਦੇ ਹਨ।