ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ 10 ਵਾਰ ਬਜਟ ਪੇਸ਼ ਕੀਤਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਪੇਸ਼ ਕਰਨਗੇ ਬਜਟ ਭਾਰਤ ਵਿੱਚ ਪਹਿਲੀ ਵਾਰ 7 ਅਪ੍ਰੈਲ 1860 ਨੂੰ ਬਜਟ ਪੇਸ਼ ਕੀਤਾ ਗਿਆ ਸੀ। ਆਜ਼ਾਦ ਭਾਰਤ ਦਾ ਪਹਿਲਾ ਬਜਟ 26 ਨਵੰਬਰ 1947 ਨੂੰ ਪੇਸ਼ ਕੀਤਾ ਗਿਆ ਸੀ 1991 ਵਿੱਚ ਮਨਮੋਹਨ ਸਿੰਘ ਦੇ ਬਜਟ ਭਾਸ਼ਣ ਵਿੱਚ ਕੁੱਲ 18,650 ਸ਼ਬਦ ਸਨ। ਅਰੁਣ ਜੇਤਲੀ ਨੇ 1 ਫਰਵਰੀ ਨੂੰ 2017 ਦਾ ਬਜਟ ਭਾਸ਼ਣ ਪੇਸ਼ ਕੀਤਾ ਸੀ। ਉਦੋਂ ਤੋਂ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਂਦਾ ਹੈ। ਹੁਣ ਤੱਕ ਦੇ ਸਭ ਤੋਂ ਲੰਬੇ ਬਜਟ ਭਾਸ਼ਣ ਦਾ ਰਿਕਾਰਡ ਸੀਤਾਰਮਨ ਦੇ ਨਾਮ ਹੈ। 1955 ਤੱਕ ਬਜਟ ਸਿਰਫ਼ ਅੰਗਰੇਜ਼ੀ ਵਿੱਚ ਹੀ ਪੇਸ਼ ਕੀਤਾ ਜਾਂਦਾ ਸੀ। ਕੋਵਿਡ-19 ਮਹਾਮਾਰੀ ਤੋਂ ਬਾਅਦ ਸਾਲ 2021-22 ਦਾ ਬਜਟ ਕਾਗਜ਼ ਰਹਿਤ ਪੇਸ਼ ਕੀਤਾ ਗਿਆ। ਸੀਤਾਰਮਨ 2019 ਵਿੱਚ ਬਜਟ ਪੇਸ਼ ਕਰਦੇ ਹੋਏ ਅਜਿਹਾ ਕਰਨ ਵਾਲੀ ਦੂਜੀ ਮਹਿਲਾ ਬਣ ਗਈ ਹੈ।