ਬਜਟ 2024 (Budget 2024) ਦੀ ਤਰੀਕ ਦਾ ਖੁਲਾਸਾ ਹੋ ਗਿਆ ਹੈ।



ਅੰਤਰਿਮ ਬਜਟ 1 ਫਰਵਰੀ 2024 ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਅੰਤਰਿਮ ਬਜਟ (Finance Minister Nirmala Sitharaman) ਪੇਸ਼ ਕਰਨਗੇ।



ਵਿੱਤ ਮੰਤਰੀ ਸੀਤਾਰਮਨ ਸੰਸਦ 'ਚ ਬਜਟ (Budget) ਦੌਰਾਨ ਜਾਣਕਾਰੀ ਦੇਣਗੇ ਕਿ ਦੇਸ਼ ਲਈ ਪਿਛਲੇ ਇਕ ਸਾਲ ਦਾ ਆਰਥਿਕ ਖਾਤਾ ਕਿਵੇਂ ਰਿਹਾ ਅਤੇ ਆਉਣ ਵਾਲੇ ਵਿੱਤੀ ਸਾਲ 'ਚ ਕਿਹੜੇ ਕੰਮਾਂ ਲਈ ਪੈਸੇ ਦੀ ਲੋੜ ਪਵੇਗੀ।



ਦੇਸ਼ ਦਾ ਆਰਥਿਕ ਸਰਵੇਖਣ ਬਜਟ (Budget) ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ 31 ਜਨਵਰੀ ਨੂੰ ਪੇਸ਼ ਕੀਤਾ ਜਾਵੇਗਾ।



ਵਿੱਤ ਮੰਤਰਾਲੇ (Finance Ministry) ਨਾਲ ਜੁੜੇ ਮੁੱਖ ਆਰਥਿਕ ਸਲਾਹਕਾਰ (Chief Economic Advisor) ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਆਰਥਿਕ ਸਰਵੇਖਣ 31 ਜਨਵਰੀ ਨੂੰ ਪੇਸ਼ ਕੀਤਾ ਜਾਵੇਗਾ।



ਇਸ ਨੂੰ ਸੰਸਦ ਦੇ ਬਜਟ ਸੈਸ਼ਨ (Budget Session) ਦੌਰਾਨ ਜਨਵਰੀ ਦੀ ਆਖਰੀ ਤਰੀਕ ਨੂੰ ਸੰਸਦ ਦੇ ਸਾਹਮਣੇ ਰੱਖਿਆ ਜਾਵੇਗਾ।



ਅੰਤਰਿਮ ਬਜਟ 'ਚ ਇਸ ਗੱਲ 'ਤੇ ਚਰਚਾ ਹੁੰਦੀ ਹੈ ਕਿ ਚੋਣ ਸਾਲ 'ਚ ਸਰਕਾਰ ਕੋਲ ਦੇਸ਼ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਿੰਨਾ ਪੈਸਾ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ ਅਤੇ ਇਸ ਨੂੰ ਵੋਟ ਆਨ ਅਕਾਊਂਟ ਕਿਹਾ ਜਾਂਦਾ ਹੈ।



ਮੋਦੀ ਸਰਕਾਰ (Modi government) ਦਾ ਦੂਜਾ ਕਾਰਜਕਾਲ ਖਤਮ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਇਹ ਬਜਟ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।



ਇਸ ਸਾਲ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਦੇਸ਼ ਦੀ ਵਿੱਤੀ ਹਾਲਤ ਦੱਸਣ ਲਈ ਇਹ ਬਹੁਤ ਮਹੱਤਵਪੂਰਨ ਦਸਤਾਵੇਜ਼ ਹੋਵੇਗਾ।



ਚੋਣ ਵਰ੍ਹੇ ਵਿੱਚ ਦੇਸ਼ ਵਿੱਚ ਦੋ ਬਜਟ ਪੇਸ਼ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਬਜਟ ਮੌਜੂਦਾ ਸਰਕਾਰ ਵੱਲੋਂ ਪੇਸ਼ ਕੀਤਾ ਜਾਂਦਾ ਹੈ ਤੇ ਦੂਜਾ ਬਜਟ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੇਸ਼ ਕੀਤਾ ਜਾਂਦਾ ਹੈ।