ਅੱਜ ਬਜਟ ਵਿੱਚ ਵਿੱਤ ਮੰਤਰੀ ਨੇ ਆਮ ਲੋਕਾਂ ਲਈ ਲਾਭਦਾਇਕ ਵਸਤੂਆਂ ਨੂੰ ਲੈ ਕੇ ਵੱਡੇ ਰਾਹਤ ਵਾਲੇ ਐਲਾਨ ਕੀਤੇ ਹਨ।



ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਸਸਤਾ ਹੋ ਜਾਵੇਗਾ।ਪਲੈਟੀਨਮ 'ਤੇ ਕਸਟਮ ਡਿਊਟੀ ਘਟਾ ਕੇ 6.4 ਫੀਸਦੀ ਕਰ ਦਿੱਤੀ ਹੈ



ਮੋਬਾਈਲ ਫੋਨਾਂ ਅਤੇ ਚਾਰਜਰਾਂ 'ਤੇ ਬੇਸਿਕ ਕਸਟਮ ਡਿਊਟੀ 15 ਫੀਸਦੀ ਘਟਾ ਦਿੱਤੀ ਗਈ ਹੈ। ਇਸ ਕਾਰਨ ਹੁਣ ਅਸੀਂ ਮੋਬਾਈਲ ਫੋਨਾਂ ਦੀ ਕੀਮਤ 'ਚ ਕਮੀ ਦੇਖਣ ਨੂੰ ਮਿਲੇਗੀ।



ਪਹਿਲੀ ਵਾਰ EPFO ​​ਨਾਲ ਰਜਿਸਟਰ ਹੋਣ ਵਾਲੇ ਲੋਕ, ਜਿਨ੍ਹਾਂ ਦੀ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ, ਨੂੰ ਤਿੰਨ ਕਿਸ਼ਤਾਂ ਵਿੱਚ 15,000 ਰੁਪਏ ਦੀ ਸਹਾਇਤਾ ਮਿਲੇਗੀ।



ਉਨ੍ਹਾਂ ਨੇ ਸਿੱਖਿਆ ਲੋਨ ਬਾਰੇ ਵੀ ਐਲਾਨ ਕੀਤਾ। ਸਥਾਨਕ ਸੰਸਥਾਵਾਂ ਵਿੱਚ ਪੜ੍ਹਾਈ ਲਈ 10 ਲੱਖ ਰੁਪਏ ਤੱਕ ਦਾ ਅਸੁਰੱਖਿਅਤ ਸਿੱਖਿਆ ਕਰਜ਼ਾ ਮਿਲੇਗਾ।



ਸੋਲਰ ਪੈਨਲ ਅਤੇ ਲਿਥੀਅਮ ਬੈਟਰੀਆਂ ਸਸਤੀਆਂ ਹੋਣਗੀਆਂ



ਸਰਕਾਰ ਅਗਲੇ 5 ਸਾਲਾਂ 'ਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇਵੇਗੀ। ਇੱਕ ਸਾਲ ਦੀ ਇੰਟਰਨਸ਼ਿਪ ਦੌਰਾਨ ਹਰ ਮਹੀਨੇ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।



ਛੇ ਕਰੋੜ ਕਿਸਾਨਾਂ ਦੀ ਜਾਣਕਾਰੀ ਲੈਂਡ ਰਜਿਸਟਰੀ ਤੱਕ ਲਿਆਂਦੀ ਜਾਵੇਗੀ। ਪੰਜ ਰਾਜਾਂ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ।



ਈ-ਕਾਮਰਸ ਕੰਪਨੀਆਂ ਲਈ ਸਰੋਤ 'ਤੇ ਟੈਕਸ ਕਟੌਤੀ ਯਾਨੀ ਟੀਡੀਐਸ ਦਰ ਨੂੰ 1 ਫੀਸਦੀ ਤੋਂ ਘਟਾ ਕੇ 0.1 ਫੀਸਦੀ ਕਰ ਦਿੱਤਾ ਗਿਆ ਹੈ।



ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੈਂਸਰ ਦੇ ਇਲਾਜ ਲਈ ਤਿੰਨ ਦਵਾਈਆਂ ਨੂੰ ਬੇਸਿਕ ਕਸਟਮ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ।



ਅਮੋਨੀਅਮ ਨਾਈਟ੍ਰੇਟ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਨਿਰਧਾਰਿਤ ਦੂਰਸੰਚਾਰ ਉਪਕਰਨਾਂ 'ਤੇ ਬੇਸਿਕ ਕਸਟਮ ਡਿਊਟੀ ਵੀ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।