ਦੇਸ਼ 'ਚ ਇਸ ਸਮੇਂ ਜ਼ਿਆਦਾਤਰ ਥਾਵਾਂ 'ਤੇ 4G and 5G services ਚੱਲ ਰਹੀਆਂ ਹਨ ਅਤੇ ਅਜਿਹੇ 'ਚ 2ਜੀ ਅਤੇ 3ਜੀ ਨੈੱਟਵਰਕ ਦੇ ਬੰਦ ਹੋਣ 'ਤੇ ਸਵਾਲ ਖੜ੍ਹੇ ਹੋ ਰਹੇ ਹਨ।



ਕੁਝ ਸਮਾਂ ਪਹਿਲਾਂ ਅਰਬਪਤੀ ਕਾਰੋਬਾਰੀ Mukesh Ambani's ਦੀ Reliance Jio ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਸੇਵਾਵਾਂ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਸੀ ਤੇ ਸਾਰੇ ਟੈਲੀਕਾਮ ਗਾਹਕਾਂ ਨੂੰ 4ਜੀ-5ਜੀ ਨੈੱਟਵਰਕ 'ਤੇ ਸ਼ਿਫਟ ਕਰਨ ਦੀ ਮੰਗ ਕੀਤੀ ਸੀ।



ਇਸ ਮੰਗ ਨੂੰ ਲੈ ਕੇ ਦੂਰਸੰਚਾਰ ਵਿਭਾਗ (DOT) ਦੇ ਪ੍ਰਤੀ ਸਰਕਾਰ ਦੇ ਰੁਖ ਬਾਰੇ ਅਪਡੇਟ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਆਪਣੇ ਤੌਰ 'ਤੇ ਤੈਅ ਨਹੀਂ ਕਰਨਾ ਚਾਹੁੰਦੀ।



ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟੈਲੀਕਾਮ ਵਿਭਾਗ ਦੇਸ਼ 'ਚ 2ਜੀ ਨੈੱਟਵਰਕ ਨੂੰ ਬੰਦ ਕਰਨ ਦੇ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੁੰਦਾ ਅਤੇ ਉਹਨਾਂ ਨੇ ਰਿਲਾਇੰਸ ਜੀਓ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ।



ਈਟੀ ਦੀ ਰਿਪੋਰਟ ਦੇ ਅਨੁਸਾਰ, DOT ਦਾ ਕਹਿਣਾ ਹੈ ਕਿ ਇਹ ਇੱਕ ਵਪਾਰਕ ਫੈਸਲਾ ਹੈ ਜੋ ਟੈਲੀਕਾਮ ਆਪਰੇਟਰਾਂ ਨੂੰ ਲੈਣਾ ਹੈ।



ਟੈਲੀਕਾਮ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਈਟੀ ਨੂੰ ਦੱਸਿਆ, ਸਰਕਾਰ ਅਜਿਹੇ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੁੰਦੀ।



ਟੈਲੀਕਾਮ ਕੰਪਨੀਆਂ ਇਹ ਫੈਸਲਾ ਕਰਨ ਲਈ ਸੁਤੰਤਰ ਹਨ ਕਿ ਉਨ੍ਹਾਂ ਲਈ ਸਭ ਤੋਂ ਵਧੀਆ ਕੀ ਹੈ।



ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ 'ਚ 6ਜੀ ਨੈੱਟਵਰਕ ਦੀਆਂ ਤਿਆਰੀਆਂ ਪਿਛਲੇ ਸਾਲ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਅਜਿਹੇ 'ਚ 2ਜੀ-3ਜੀ ਤਕਨੀਕ ਨੂੰ ਜਾਰੀ ਰੱਖਣਾ ਕਿੰਨਾ ਕੁ ਤਰਕਸੰਗਤ ਹੈ, 'ਤੇ ਸਵਾਲ ਉੱਠ ਰਹੇ ਹਨ।



ਪਰ ਇਹ ਸੱਚ ਹੈ ਕਿ ਦੇਸ਼ ਵਿੱਚ ਬਹੁਤ ਵੱਡੀ ਆਬਾਦੀ ਹੈ ਜੋ 2ਜੀ ਅਤੇ 3ਜੀ ਨੈੱਟਵਰਕ ਦੀ ਵਰਤੋਂ ਕਰਦੀ ਹੈ।



ਸਾਲ 1992 'ਚ ਦੇਸ਼ 'ਚ 2ਜੀ ਨੈੱਟਵਰਕ ਆਇਆ ਸੀ ਅਤੇ ਇਸ ਨੂੰ ਆਏ 32 ਸਾਲ ਹੋ ਗਏ ਹਨ। ਭਾਰਤ ਵਿੱਚ ਲਗਭਗ 25-30 ਕਰੋੜ 2ਜੀ ਗਾਹਕ ਹਨ।