Bank Holiday in March 2024: ਸਾਲ 2024 ਦਾ ਦੂਜਾ ਮਹੀਨਾ ਭਾਵ ਫਰਵਰੀ ਖ਼ਤਮ ਹੋਣ ਵਾਲਾ ਹੈ। ਮਾਰਚ ਦੇ ਸ਼ੁਰੂ ਹੋਣ ਦੇ ਨਾਲ ਹੀ ਬੈਂਕਾਂ ਵਿੱਚ ਛੁੱਟੀਆਂ (bank holiday) ਦਾ ਦੌਰ ਚੱਲ ਰਿਹਾ ਹੈ।



ਭਾਰਤੀ ਰਿਜ਼ਰਵ ਬੈਂਕ (Reserve Bank of India) ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ।



ਅਜਿਹੇ 'ਚ ਜੇ ਤੁਸੀਂ ਅਗਲੇ ਮਹੀਨੇ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਮਾਰਚ 'ਚ ਬੈਂਕ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।



ਮਾਰਚ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ-
ਰਿਜ਼ਰਵ ਬੈਂਕ (Reserve Bank) ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਮਾਰਚ ਵਿੱਚ ਬੈਂਕ ਕੁੱਲ 14 ਦਿਨ ਬੰਦ ਰਹਿਣਗੇ।



ਮਹਾਸ਼ਿਵਰਾਤਰੀ, ਰਮਜ਼ਾਨ ਦੀ ਸ਼ੁਰੂਆਤ, ਹੋਲਿਕਾ ਦਹਨ, ਹੋਲੀ, ਗੁੱਡ ਫਰਾਈਡੇ ਆਦਿ ਕਾਰਨ ਮਾਰਚ ਵਿੱਚ ਬੈਂਕ ਕਈ ਦਿਨ ਬੰਦ ਰਹਿਣਗੇ।



ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਹਰ ਐਤਵਾਰ ਨੂੰ ਬੈਂਕਾਂ 'ਚ ਛੁੱਟੀ ਰਹੇਗੀ। ਅਸੀਂ ਤੁਹਾਨੂੰ ਮਾਰਚ ਵਿੱਚ ਆਉਣ ਵਾਲੀਆਂ ਛੁੱਟੀਆਂ ਬਾਰੇ ਦੱਸ ਰਹੇ ਹਾਂ।



ਮਾਰਚ 2024 ਵਿੱਚ ਛੁੱਟੀਆਂ ਦੀ ਲਿਸਟ ਇੱਥੇ ਵੇਖੋਂ
- 01 ਮਾਰਚ 2024- ਚੱਪੜ ਕੁੱਟ ਕਾਰਨ ਆਈਜ਼ੌਲ ਵਿੱਚ ਬੈਂਕ ਬੰਦ ਰਹਿਣਗੇ।



- 08 ਮਾਰਚ 2024- ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੰਮੂ, ਕਾਨਪੁਰ, ਕੋਚੀ, ਲਖਨਊ, ਮੁੰਬਈ, ਨਾਗਪੁਰ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ ਅਤੇ ਤ੍ਰਿਵੇਂਦਰਮ ਵਿੱਚ ਮਹਾਂ ਸ਼ਿਵਰਾਤਰੀ/ਸ਼ਿਵਰਾਤਰੀ ਕਾਰਨ ਬੈਂਕ ਬੰਦ ਰਹਿਣਗੇ।



- 09 ਮਾਰਚ 2024- ਦੂਜੇ ਸ਼ਨੀਵਾਰ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
- 10 ਮਾਰਚ, 2024- ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
- 17 ਮਾਰਚ 2024- ਐਤਵਾਰ ਕਾਰਨ ਪੂਰੇ ਦੇਸ਼ ਵਿੱਚ ਛੁੱਟੀ ਹੋਵੇਗੀ।
- 22 ਮਾਰਚ 2024- ਬਿਹਾਰ ਦਿਵਸ ਕਾਰਨ ਪਟਨਾ ਵਿੱਚ ਬੈਂਕ ਬੰਦ ਰਹਿਣਗੇ।