RBI Decision: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ 31 ਮਾਰਚ ਐਤਵਾਰ ਨੂੰ ਵੀ ਬੈਂਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।



RBI ਨੇ ਇਸ ਫੈਸਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਟਵੀਟ ਰਾਹੀਂ ਦਿੱਤੀ ਹੈ।



ਕੇਂਦਰੀ ਬੈਂਕ ਨੇ ਕਿਹਾ ਕਿ 31 ਮਾਰਚ 2024 ਨੂੰ ਐਤਵਾਰ ਹੋਣ ਦੇ ਬਾਵਜੂਦ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਇਹ ਫੈਸਲਾ ਮੌਜੂਦਾ ਵਿੱਤੀ ਸਾਲ 2023-24 ਦਾ ਆਖਰੀ ਦਿਨ ਹੋਣ ਕਾਰਨ ਲਿਆ ਗਿਆ ਹੈ।



ਆਰਬੀਆਈ ਨੇ ਕਿਹਾ ਕਿ ਵਿੱਤੀ ਸਾਲ ਦੀ ਸਾਲਾਨਾ ਸਮਾਪਤੀ 31 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਲਈ ਸਾਰੇ ਬੈਂਕ ਖੁੱਲ੍ਹੇ ਰਹਿਣਗੇ।



ਸਾਰੇ ਬੈਂਕਾਂ ਨੂੰ ਭੇਜੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ ਦੇ ਅੰਤ ਤੱਕ ਹੋਣ ਵਾਲੇ ਲੈਣ-ਦੇਣ ਨੂੰ ਉਸੇ ਸਾਲ ਰਜਿਸਟਰਡ ਕੀਤਾ ਜਾਵੇ, ਇਸ ਲਈ ਸਾਰੇ ਬੈਂਕਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ।



ਸਾਰੇ ਬੈਂਕ 31 ਮਾਰਚ ਐਤਵਾਰ ਨੂੰ ਆਪਣੇ ਨਿਯਮਤ ਸਮੇਂ ਅਨੁਸਾਰ ਖੁੱਲ੍ਹਣਗੇ ਅਤੇ ਬੰਦ ਹੋਣਗੇ। ਸ਼ਨੀਵਾਰ ਨੂੰ ਵੀ ਸਾਰੇ ਬੈਂਕ ਖੁੱਲ੍ਹੇ ਰਹਿਣਗੇ।



ਇਸ ਤੋਂ ਇਲਾਵਾ NEFT ਅਤੇ RTGS ਲੈਣ-ਦੇਣ ਵੀ ਅੱਧੀ ਰਾਤ 12 ਵਜੇ ਤੱਕ ਜਾਰੀ ਰਹਿਣਗੇ। ਇਸ ਤੋਂ ਇਲਾਵਾ ਸਰਕਾਰੀ ਚੈੱਕਾਂ ਦੀ ਕਲੀਅਰਿੰਗ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹਾਲਾਂਕਿ ਸ਼ੇਅਰ ਬਾਜ਼ਾਰ ਬੰਦ ਰਹੇਗਾ।