ਅਸੀਂ ਜਦੋਂ ਵੀ ਬੈਂਕ ਤੋਂ ਕਰਜ਼ਾ ਲੈਂਦਾ ਹਾਂ ਇਹ ਕੁਝ ਚੀਜ਼ਾਂ ਨੂੰ ਦੇਖਦਾ ਹੈ। ਬੈਂਕ ਦੇਖਦਾ ਹੈ ਕਿ ਤੁਸੀਂ ਪੈਸਾ ਵਾਪਸ ਕਰਨ ਯੋਗ ਹੋ ਤੇ ਤੁਹਾਡਾ ਪੁਰਾਣੀ ਰਿਕਾਰਡ ਕੀ ਹੈ। ਇਸ ਤੋਂ ਇਲਾਵਾ ਜੇ ਕਿਸ਼ਤਾਂ ਉੱਤੇ ਪੈਸਾ ਲਿਆ ਤਾਂ ਕੀ ਤੁਸੀਂ ਸਹੀ ਸਮੇਂ ਉੱਤੇ ਕਿਸ਼ਤਾਂ ਭਰ ਰਹੇ ਹੋ। ਇਹ ਸਭ ਕੁਝ ਤੁਹਾਡੇ ਸਿਬਲ ਉੱਤ ਨਿਰਭਰ ਕਰਦਾ ਹੈ ਕਿ ਬੈਂਕ ਲੋਨ ਦੇਵੇਗਾ ਜਾਂ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ CIBIL ਦੀ ਫੁੱਲ ਫਾਰਮ ਕੀ ਹੁੰਦੀ ਹੈ। ਇਸ ਦੀ ਫੁੱਲ ਫਾਰਮ Credit Information Bureau of India Limited ਹੈ। ਇਹ ਸਾਡਾ ਕ੍ਰੈਡਿਟ ਰਿਕਾਰਡ ਰੱਖਦੀ ਹੈ। CIBIL ਇੱਕ ਕ੍ਰੈਡਿਟ ਰੇਟਿੰਗ ਏਜੰਸੀ ਹੈ। ਇਸ ਦੀ ਸਥਾਪਨੀ 2000 ਵਿੱਚ ਹੋਈ ਸੀ ਤੇ ਇਹ ਭਾਰਤ ਦੀ ਪਹਿਲੀ ਕ੍ਰੈਡਿਟ ਫਰਮ ਹੈ। ਇਹ ਕੰਪਨੀਆਂ ਦੇ ਨਾਲ-ਨਾਲ ਲੋਕਾਂ ਦੇ ਕ੍ਰੈ਼ਡਿਟ ਦਾ ਰਿਕਾਰਡ ਰੱਖਦੀ ਹੈ।