ਆਉਣ ਵਾਲੇ ਦਿਨਾਂ ਵਿੱਚ HDFC ਬੈਂਕ ਦੀਆਂ ਕੁਝ ਸੇਵਾਵਾਂ 7 ਘੰਟਿਆਂ ਲਈ ਬੰਦ ਰਹਿਣਗੀਆਂ। ਇਸ ਕਾਰਨ, ਗਾਹਕਾਂ ਨੂੰ ਆਪਣੇ ਸਾਰੇ ਬੈਂਕਿੰਗ ਕੰਮ ਪਹਿਲਾਂ ਹੀ ਮੁਕੰਮਲ ਕਰ ਲੈਣੇ ਚਾਹੀਦੇ ਹਨ।

ਆਓ ਜਾਣਦੇ ਹਾਂ ਕਦੋਂ ਡਾਊਨ ਰਹੇਗੀ HDFC ਬੈਂਕ ਦੀ ਸਰਵਿਸ?

ਆਓ ਜਾਣਦੇ ਹਾਂ ਕਦੋਂ ਡਾਊਨ ਰਹੇਗੀ HDFC ਬੈਂਕ ਦੀ ਸਰਵਿਸ?

HDFC ਬੈਂਕ ਦੀ ਸਰਵਿਸ 22 ਅਗਸਤ 2025 ਰਾਤ 11:00 ਵਜੇ ਤੋਂ 23 ਅਗਸਤ 2025 ਸਵੇਰੇ 6:00 ਵਜੇ ਤੱਕ 7 ਘੰਟਿਆਂ ਲਈ ਡਾਊਨ ਰਹੇਗੀ। ਇਸ ਦੌਰਾਨ ਕੁਝ ਗਾਹਕ ਸੇਵਾ ਚੈਨਲ ਪ੍ਰਭਾਵਿਤ ਹੋ ਸਕਦੇ ਹਨ।

ਇਸ ਦੌਰਾਨ ਫ਼ੋਨ ਬੈਂਕਿੰਗ IVR, ਈਮੇਲ ਸਹਾਇਤਾ, ਸੋਸ਼ਲ ਮੀਡੀਆ, WhatsApp ਚੈਟ ਬੈਂਕਿੰਗ ਅਤੇ SMS ਬੈਂਕਿੰਗ ਵਰਗੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ।

ਹਾਲਾਂਕਿ, ਖਾਤਾ ਜਾਂ ਕਾਰਡ ਗੁਆਚਣ/ਧੋਖਾਧੜੀ ਦੀ ਸਥਿਤੀ ਵਿੱਚ ਹੌਟਲਿਸਟਿੰਗ ਲਈ ਦਿੱਤੇ ਗਏ ਟੋਲ-ਫ੍ਰੀ ਨੰਬਰ 'ਤੇ ਸੇਵਾਵਾਂ ਉਪਲਬਧ ਰਹਿਣਗੀਆਂ।

ਗਾਹਕ ਫ਼ੋਨ ਬੈਂਕਿੰਗ ਏਜੰਟ, ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, PayZapp ਅਤੇ MyCards ਰਾਹੀਂ ਆਪਣੇ ਲੈਣ-ਦੇਣ ਜਾਰੀ ਰੱਖ ਸਕਦੇ ਹਨ।

ਬੈਂਕ ਨੇ ਕਿਹਾ ਕਿ ਇਹ ਰੱਖ-ਰਖਾਅ ਸਿਸਟਮ ਅੱਪਗ੍ਰੇਡ ਬੈਂਕਿੰਗ ਅਨੁਭਵ ਨੂੰ ਬਿਹਤਰ ਅਤੇ ਸੇਵਾਵਾਂ ਦੀ ਭਰੋਸੇਯੋਗਤਾ ਵਧਾਉਣ ਲਈ ਕੀਤਾ ਜਾ ਰਿਹਾ ਹੈ।

HDFC ਬੈਂਕ ਨੇ ਗਾਹਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

HDFC ਬੈਂਕ ਨੇ ਗਾਹਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

HDFC ਬੈਂਕ ਵੱਲੋਂ ਮੈਸੇਜ ਅਤੇ ਈਮੇਲ ਕਰਕੇ ਇਸ ਬਾਰੇ ਆਪਣੇ ਗਾਹਕਾਂ ਨੂੰ ਸੂਚਨਾ ਦੇ ਦਿੱਤੀ ਹੈ ਕਿ ਕਿਹੜੇ ਦਿਨ ਅਤੇ ਕਿੰਨੇ ਸਮੇਂ ਲਈ ਸੇਵਾਵਾਂ ਬੰਦ ਰਹਿਣਗੀਆਂ।